ਸ਼ਹਿਰ ਦੇ ਪੌਸ਼ ਇਲਾਕੇ ਦੀ ਨਵੀਂ ਬਣੀ ਸੜਕ ਕੁਝ ਹੀ ਮਹੀਨਿਆਂ ’ਚ ਧਸੀ - few months
🎬 Watch Now: Feature Video
ਫਰੀਦਕੋਟ: ਸ਼ਹਿਰ ਦੇ ਪੌਸ਼ ਇਲਾਕਾ ਮੰਨੇ ਜਾਂਦੇ ਹਰਿੰਦਰਾ ਨਗਰ ਦੀ ਮੁੱਖ ਸੜਕ ਜੋ ਸੀਵਰੇਜ ਸਿਸਟਮ ਪਾਉਣ ਤੋਂ ਬਾਅਦ ਨਵੀਂ ਬਣੀ ਸੀ ਬੀਤੇ ਕਈ ਮਹੀਨਿਆਂ ਤੋਂ ਹਾਦਸਿਆ ਨੂੰ ਸੱਦਾ ਦੇ ਰਹੇ ਹੀ। ਸੀਵਰੇਜ ਬੋਰਡ ਵੱਲੋਂ ਸੀਵਰੇਜ ਪਾਏ ਜਾਣ ਤੋਂ ਬਾਅਦ ਇੰਟਰਲਾਕਿੰਗ ਟਾਇਲਾਂ ਲਗਾ ਕੇ ਬਣਾਈ ਗਈ ਇਹ ਸੜਕ ਇਹਨੀਂ ਦਿਨੀਂ ਪੂਰੀ ਤਰ੍ਹਾਂ ਦੇ ਨਾਲ ਵਿਚਕਾਰੋਂ ਬੈਠ ਚੁੱਕੀ ਹੈ ਤੇ ਇਸ ’ਚ ਵੱਡੇ-ਵੱਡੇ ਟੋਏ ਪਏ ਹੋਏ ਹਨ। ਜਿਸ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਹਮੇਸ਼ਾ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਕਈ ਮਹੀਨੇ ਬੀਤ ਜਾਣ ਬਾਅਦ ਵੀ ਪ੍ਰਸ਼ਾਸਨ ਵੱਲੋਂ ਇਸ ਸੜਕ ਦੀ ਮੁਰੰਮਤ ਕਰਨ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਸਥਾਨਕ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ।