ਜੰਡਿਆਲਾ ਇਲਾਕੇ 'ਚ ਕਾਨੂੰਨ ਦੀਆਂ ਧੱਜੀਆਂ ਉਡੀਆਂ - #covid-19, #Lockdown, #punjab_police, #jalandhar,
🎬 Watch Now: Feature Video
ਜਲੰਧਰ : ਕੋਰੋਨਾ ਕਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਦੀਆਂ ਜਲੰਧਰ ਦੇ ਜੰਡਿਆਲਾ ਇਲਾਕੇ ਵਿੱਚ ਸ਼ਰੇਆਮ ਧੱਜੀਆਂ ਉਡਦੀਆਂ ਨਜ਼ਰ ਆਈਆਂ। ਖੁਦ ਜੰਡਿਆਲਾ ਪਿੰਡ ਦੇ ਸਰਪੰਚ ਮੱਖਣ ਲਾਲ ਉਪਲੱਬਧ ਇਸ ਮੀਟਿੰਗ ਦੀ ਪ੍ਰਧਾਨਗੀ ਕਰਦੇ ਦਿਖਾਈ ਦਿੱਤੇ। ਇਸ ਮੀਟਿੰਗ ਵਿੱਚ ਕਰੀਬ ਸੌ ਤੋਂ ਵੱਧ ਲੋਕ ਸ਼ਾਮਲ ਸਨ ਅਤੇ ਕਰੀਬ ਸਾਢੇ ਤਿੰਨ ਵਜੇ ਇਕ ਮੀਟਿੰਗ ਹਾਲ ਵਿੱਚ ਇਕੱਠੇ ਹੋਏ। ਜਦੋਂ ਮੀਡੀਆ ਦੇ ਆਉਣ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਤਾਂ ਮੀਟਿੰਗ ਨੂੰ ਫੌਰਨ ਬੰਦ ਕਰ ਦਿੱਤਾ। ਵੇਖਣ ਵਾਲੀ ਗੱਲ ਇਹ ਸੀ ਕਿ ਜਦੋਂ ਉਹ ਮੀਟਿੰਗ ਚੱਲ ਰਹੀ ਸੀ ਉਸ ਟਾਈਮ ਬਾਹਰ ਜੰਡਿਆਲਾ ਇਲਾਕੇ ਦੀ ਪੁਲਿਸ ਗਸ਼ਤ ਵਿੱਚ ਲੱਗੀ ਰਹੀ। ਮੀਟਿੰਗ ਦੇ ਬਾਰੇ ਜਦੋਂ ਜੰਡਿਆਲਾ ਦੇ ਸਰਪੰਚ ਮੱਖਣ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮੀਟਿੰਗ ਕਿਸਾਨਾਂ ਅਤੇ ਦੁਕਾਨਦਾਰਾਂ ਨਾਲ ਇੱਕ ਮੀਟਿੰਗ ਸੀ ਜਿਸ ਵਿੱਚ ਕੱਲ੍ਹ ਦਿੱਲੀ ਦੇ ਸ਼ੰਭੂ ਬਾਰਡਰ ਜਾਣ ਵਾਲੇ ਕਿਸਾਨ ਜਥੇ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ।
TAGGED:
ਜੰਡਿਆਲਾ ਇਲਾਕੇ