ਅੱਗ ਦੀ ਲਪੇਟ ’ਚ ਆਇਆ ਘਰ, ਬੇਜ਼ੁਬਾਨ ਪਸ਼ੂਆਂ ’ਤੇ ਵੀ ਢਾਇਆ ਕਹਿਰ - ਬੇਜ਼ੁਬਾਨ ਪਸ਼ੂਆਂ
🎬 Watch Now: Feature Video
ਫਿਰੋਜ਼ਪੁਰ: ਗੁਰੂਹਰਸਹਾਏ ਦੇ ਪਿੰਡ ਚਪਾ ਅੜਿਕੀ ਵਿਖੇ ਖੇਤਾਂ ਵਿੱਚ ਲੱਗੇ ਬਿਜਲੀ ਟਰਾਂਸਫਾਰਮਰ ’ਚ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗ ਗਈ ਜਿਸ ਕਾਰਨ ਕਰੀਬ ਪੰਦਰਾਂ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਇਸ ਅਗਜ਼ਨੀ ਦੀ ਘਟਨਾ ਵੇਲੇ ਹਵਾ ਦਾ ਵਹਾਅ ਤੇਜ਼ ਹੋਣ ਕਰਕੇ ਇਹ ਅੱਗ ਖੇਤ ਵਿੱਚ ਰਹਿੰਦੇ ਗੁਰਦੀਪ ਸਿੰਘ ਦੇ ਘਰ ਤੱਕ ਪਹੁੰਚ ਗਈ ਜਿਸ ਨਾਲ ਘਰ ਦੇ ਬਾਹਰ ਖੜ੍ਹੇ ਪਸ਼ੂ ਵੀ ਬੁਰੀ ਤਰ੍ਹਾਂ ਝੁੁਲਸ ਗਏ ਤੇ ਇਸ ਦੇ ਨਾਲ 10 ਤੋਂ 12 ਟਰਾਲੀ ਤੂੜੀ ਵੀ ਸੜ ਕੇ ਸੁਆਹ ਹੋ ਗਈ। ਪੀੜਤ ਪਰਿਵਾਰ ਨੇ ਹੋਏ ਨੁਕਸਾਨ ਦੀ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।