ਕੋਰੋਨਾ ਸਬੰਧੀ ਸਰਕਾਰ ਗੰਭੀਰ, ਲੋਕ ਵੀ ਦੇਣ ਸਾਥ: ਓਪੀ ਸੋਨੀ - ਲੋਕ ਵੀ ਦੇਣ ਸਾਥ
🎬 Watch Now: Feature Video
ਅੰਮ੍ਰਿਤਸਰ: ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਕੈਬਿਨੇਟ ਮੰਤਰੀ ਓ.ਪੀ. ਸੋਨੀ ਨੇ ਜ਼ਿਲ੍ਹਾਂ ਪ੍ਰਸ਼ਾਸਨ ਨਾਲ ਰੀਵਿਊ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕੋਰੋਨਾ ਮਹਾਂਮਾਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਓ.ਪੀ. ਸੋਨੀ ਨੇ ਕਿਹਾ ਕਿ ਜ਼ਿਲ੍ਹੇ ਦੇ ਤਿੰਨੇ ਮੈਡੀਕਲ ਕਾਲਜਾਂ ’ਚ 35 ਫੀਸਦੀ ਦੇ ਕਰੀਬ ਬੈਡਾਂ ’ਤੇ ਕੋਰੋਨਾ ਦੇ ਮਰੀਜ਼ਾ ਦਾ ਇਲਾਜ ਚਲ ਰਿਹਾ ਹੈ ਤੇ 65 ਫੀਸਦੀ ਦੇ ਕਰੀਬ ਬੈਡ ਖਾਲੀ ਪਏ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ ਕੁਲ 4,81,7738 ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਜਿੰਨ੍ਹਾਂ ਵਿੱਚੋਂ 1,46,360 ਮਰੀਜ਼ ਪਾਜ਼ਟਿਵ ਪਾਏ ਗਏ ਹਨ ਤੇ 2119 ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਸਰਕਾਰ ਤਾਂ ਆਪਣਾ ਕੰਮ ਕਰ ਰਹੀ ਹੈ ਲੋਕ ਵੀ ਸਰਕਾਰ ਦਾ ਸਾਥ ਦੇਣ ਤਾਂ ਜੋ ਕੋੋਰੋਨਾ ਨੂੰ ਹਰਾਇਆ ਜਾ ਸਕੇ।