ਚੰਡੀਗੜ੍ਹ ਵਿੱਚ ਧੂਮਧਾਮ ਨਾਲ ਮਨਾਈ ਸ਼ਿਵਰਾਤਰੀ - ਮਹਾਂ ਸ਼ਿਵਰਾਤਰੀ 2020
🎬 Watch Now: Feature Video
ਸ਼ਿਵਰਾਤਰੀ ਮੌਕੇ ਚੰਡੀਗੜ੍ਹ ਵਿੱਚ ਹਰਿਮੰਦਰ ਵਿੱਚ ਲੋਕਾਂ ਨੇ ਸ਼ਿਵਲਿੰਗ ਨੂੰ ਦੁੱਧ ਤੇ ਪਾਣੀ ਚੜ੍ਹਾ ਕੇ ਸ਼ਿਵਲਿੰਗ ਦੀ ਪੂਜਾ ਕੀਤੀ। ਦੇਸ਼ ਭਰ ਵਿੱਚ ਸ਼ਿਵਰਾਤਰੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਮੰਦਰਾਂ ਨੂੰ ਫੁੱਲਾਂ ਅਤੇ ਲਾਈਟਾਂ ਨਾਲ ਸਜਾ ਕੇ ਤਿਆਰ ਕੀਤਾ ਜਾਂਦਾ ਹੈ। ਇਸ ਦਿਨ ਸ਼ਰਧਾਲੂ ਵਰਤ ਰੱਖ ਕੇ ਮਹਾਂ ਸ਼ਿਵਰਾਤਰੀ ਨੂੰ ਮਨਾਉਂਦੇ ਹਨ। ਚੰਡੀਗਡ਼੍ਹ ਵਿੱਚ ਵੀ ਸ਼ਰਧਾਲੂਆਂ ਨੇ ਮਹਾਂ ਸ਼ਿਵਰਾਤਰੀ ਦਾ ਪਰਵ ਬੜੀ ਧੂਮਧਾਮ ਨਾਲ ਮਨਾਇਆ। ਮੰਦਰਾਂ ਵਿੱਚ ਸਵੇਰ ਤੋਂ ਹੀ ਸ਼ਿਵਲਿੰਗ 'ਤੇ ਜਲ ਅਤੇ ਦੁੱਧ ਚੜਾਉਣ ਲਈ ਸ਼ਰਧਾਲੂਆਂ ਦੀ ਲੰਬੀਆਂ ਲਾਈਨਾਂ ਲੱਗੀਆਂ ਸਨ।