ਅਕਾਲੀ ਦਲ ਪਾਰਟੀ ਦੇ ਕੌਮੀ ਪ੍ਰਧਾਨ ਨੇ ਆਪ 'ਤੇ ਸਾਧੇ ਨਿਸ਼ਾਨੇ - Shaheed Feroman Akali Dal party
🎬 Watch Now: Feature Video
ਮੋਹਾਲੀ: ਸ਼ਹੀਦ ਫੇਰੂਮਾਨ ਅਕਾਲੀ ਦਲ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਆਲ ਇੰਡੀਆ ਸਾਧੂ ਸੰਤ ਸਮਾਜ ਦੇ ਜਨਰਲ ਸੈਕਟਰੀ ਮਹੰਤ ਜਸਬੀਰ ਦਾਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਆਮ ਆਦਮੀ ਪਾਰਟੀ ਉੱਤੇ ਜੰਮ ਕੇ ਤੰਜ ਕੱਸੇ, ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਆਈਐਸਆਈ ਨਾਲ ਉਨ੍ਹਾਂ ਦਾ ਲਿੰਕ ਹੈ। ਜੋ ਪੰਜਾਬ ਵਿੱਚ ਆਉਂਦੇ ਹਨ ਤਾਂ ਪੰਜਾਬ ਖ਼ਾਲਿਸਤਾਨ ਬਲ ਵੱਧ ਜਾਏਗਾ। ਇੱਥੇ ਰਾਜ ਜਿਹੜਾ ਉਹ ਖਾਲਿਸਤਾਨ ਦਾ ਹੋਵੇਗਾ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹੰਤ ਜਸਬੀਰ ਦਾਸ ਨੇ ਕਿਹਾ ਕਿ ਕੇਜਰੀਵਾਲ ਸਿਰਫ਼ ਝੂਠੀ ਗਾਰੰਟੀ ਪੰਜਾਬ ਦੇ ਲੋਕਾਂ ਨੂੰ ਦੇ ਰਿਹਾ ਅਤੇ ਪੰਜਾਬ ਦੇ ਭੋਲੇ ਭਾਲੇ ਲੋਕ ਇਸ ਵਾਰ ਗੁੰਮਰਾਹ ਨਹੀਂ ਹੋਣਗੇ।