ਮਹਾਤਮਾ ਗਾਂਧੀ ਜੈਯੰਤੀ ਨੂੰ ਸਮਰਪਿਤ ਸੰਕਲਪ ਯਾਤਰਾ ਮੌਕੇ ਭਾਜਪਾ ਵਰਕਰਾਂ ਵਲੋਂ ਸੰਕਲਪ ਯਾਤਰਾ
🎬 Watch Now: Feature Video
ਸੂਬੇ ਵਿੱਚ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮੌਕੇ ਭਾਜਪਾ ਵਰਕਰਾਂ ਵਲੋਂ ਸਕੰਲਪ ਯਾਤਰਾ ਕੱਢੀ ਜਾ ਰਹੀ ਹੈ। ਇਸੇ ਦੇ ਤਹਿਤ ਜਲੰਧਰ ਤੇ ਪਟਿਆਲਾ ਵਿਖੇ ਮਹਾਤਮਾ ਗਾਂਧੀ ਦੀ 150 ਸਾਲਾ ਜੈਯੰਤੀ ਨੂੰ ਸਮਰਪਿਤ ਭਾਜਪਾ ਵਰਕਰਾਂ ਵੱਲੋਂ ਸੰਕਲਪ ਯਾਤਰਾ ਕੱਢੀ ਗਈ। ਪਟਿਆਲਾ ਵਿਖੇ ਭਾਜਪਾ ਵਰਕਰਾਂ ਦਾ ਕਹਿਣਾ ਹੈ ਕਿ ਮਹਾਤਮਾ ਗਾਂਧੀ ਜੀ ਦੇ ਸੰਕਲਪ ਜੋ ਅਧੂਰੇ ਰਹਿ ਗਏ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਪੂਰਾ ਕਰ ਰਹੇ ਹਨ ਤੇ ਉਹ ਵੀ ਉਸ ਯੋਗਦਾਨ ਦੀ ਲੜੀ ਦੇ ਵਿੱਚ ਲੱਗੇ ਹੋਏ ਹਨ। ਇਸ ਮੌਕੇ ਪਟਿਆਲਾ ਜ਼ਿਲ੍ਹਾ ਦੇ ਭਾਜਪਾ ਪ੍ਰਧਾਨ ਹਰਿੰਦਰ ਕੋਹਲੀ ਮੌਕੇ ਉੱਤੇ ਮੌਜੂਦ ਰਹੇ।