ਮਹਿਲਾ ਸਬ ਇੰਸਪੈਕਟਰ ਨੇ ਨਾਕੇ ਦੌਰਾਨ ਮਹਿਲਾਵਾਂ ਦੇ ਕੱਟੇ ਚਲਾਨ - ਰੋਪੜ ਐੱਸਐੱਸਪੀ
🎬 Watch Now: Feature Video
ਰੋਪੜ: ਅਕਸਰ ਦੇਖਣ 'ਚ ਆਉਂਦਾ ਹੈ ਕਿ ਸੜਕ ਹਾਦਸਿਆਂ 'ਚ ਹੈਲਮਟ ਨਾ ਪਾਉਣ ਕਰਕੇ ਚਾਲਕ ਦਾ ਕਈ ਵਾਰ ਜਾਨੀ ਨੁਕਸਾਨ ਹੋ ਜਾਂਦਾ ਹੈ। ਇਸ ਜਾਨੀ ਨੁਕਸਾਨ ਨੂੰ ਘਟਾਉਣ ਦੇ ਮਕਸਦ ਨਾਲ ਹੁਣ ਰੋਪੜ ਐੱਸਐੱਸਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਟੀ ਪੁਲਿਸ ਰੋਪੜ ਦੀ ਮਹਿਲਾ ਸਬ ਇੰਸਪੈਕਟਰ ਬਲਜਿੰਦਰ ਕੌਰ , ਹੌਲਦਾਰ ਮੀਨਾ ਸੈਣੀ ਸਰਬਜੀਤ ਕੌਰ ਅਤੇ ਸੁਖਬੀਰ ਕੌਰ ਵੱਲੋਂ ਰੋਪੜ ਕਾਲਜ ਰੋਡ 'ਤੇ ਨਾਕੇਬੰਦੀ ਕੀਤੀ ਗਈ। ਇਸ ਨਾਕੇਬੰਦੀ ਦੇ ਦੌਰਾਨ ਇਸ ਮਾਰਗ ਤੋਂ ਗੁਜ਼ਰਨ ਵਾਲੇ ਹਰ ਵਾਹਨ ਨੂੰ ਰੋਕ ਕਾਗਜ਼ਾਤ ਚੈੱਕ ਕੀਤੇ ਗਏ। ਇਸ ਦੌਰਾਨ ਮਹਿਲਾ ਪੁਲਿਸ ਵੱਲੋਂ ਦੋਪਹੀਆ ਵਾਹਨ 'ਤੇ ਆ ਜਾ ਰਹੀਆਂ ਮਹਿਲਾਵਾਂ ਦੇ ਵਾਹਨਾਂ ਦੇ ਕਾਗਜ਼ ਵੀ ਚੈੱਕ ਕੀਤੇ ਗਏ ਅਤੇ ਜਿਨ੍ਹਾਂ ਮਹਿਲਾਵਾਂ ਨੇ ਹੈਲਮਟ ਨਹੀਂ ਪਾਇਆ ਹੋਇਆ ਸੀ, ਉਨ੍ਹਾਂ ਦੇ ਚਲਾਨ ਕੱਟੇ ਗਏ।
Last Updated : Oct 8, 2020, 10:12 PM IST