ਬਿਨਾਂ ਇਜ਼ਾਜਤ ਤੋਂ ਵਾਹਨਾਂ ’ਤੇ ਲਾਏ ਪਾਰਟੀਆਂ ਦੇ ਸਟਿੱਕਰ ਅਤੇ ਝੰਡਿਆਂ ਖਿਲਾਫ਼ ਪ੍ਰਸ਼ਾਸਨ ਦਾ ਇਹ ਕਦਮ - 2022 Punjab Assembly Election
🎬 Watch Now: Feature Video

ਫਰੀਦਕੋਟ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਨਿੱਜੀ ਵਾਹਨਾਂ ਤੇ ਬਿਨਾ ਆਗਿਆ ਲੱਗੇ ਰਾਜਸੀ ਪਾਰਟੀਆਂ ਦੇ ਸਟਿੱਕਰ ਅਤੇ ਝੰਡੇ ਉਤਰਵਾਏ ਜਾ ਰਹੇ ਹਨ। ਇਸ ਸਬੰਧੀ ਏਆਰਓ ਰਤਨ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਸ਼ਹਿਰ ’ਚ ਨਾਕਾਬੰਦੀ ਕਰ ਨਿੱਜੀ ਵਾਹਨਾਂ ਤੇ ਗੈਰ ਇਜਾਜ਼ਤ ਲੱਗੇ ਰਾਜਨੀਤਿਕ ਪਾਰਟੀਆਂ ਦੇ ਸਟਿੱਕਰ ਅਤੇ ਝੰਡਿਆ ਨੂੰ ਉਤਰਵਾਇਆ ਗਿਆ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਉਮੀਦਵਾਰ ਵਲੋਂ ਆਪਣੇ ਝੰਡੇ ਜਾਂ ਸਟਿਕਰ ਲਗਾਉਣੇ ਹਨ ਤਾਂ ਉਨ੍ਹਾਂ ਦਾ ਚੁਣਾਂਵੀ ਖਰਚ ਦਿਖਾਉਣ ਜ਼ਰੂਰੀ ਹੋਵੇਗਾ। ਨਾਲ ਹੀ 50 ਹਜ਼ਾਰ ਤੋਂ ਵੱਧ ਦੀ ਨਕਦੀ ਅਤੇ ਕੋਈ ਸ਼ਰਾਬ ਆਪਣੇ ਵਹੀਕਲ ’ਚ ਨਹੀਂ ਰੱਖ ਕੇ ਲੈ ਸਕਦਾ ਹੈ। ਨਾਲ ਹੀ ਉਨ੍ਹਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਚੋਣਾਂ ਨੂੰ ਅਮਨ ਸ਼ਾਂਤੀ ਦੇ ਨਾਲ ਸਿਰੇ ਚੜਾਇਆ ਜਾਵੇ।