ਥੋੜ੍ਹੇ ਜਿਹੇ ਮੀਂਹ ਨਾਲ ਹੀ ਫ਼ਰੀਦਕੋਟ-ਫਿਰੋਜ਼ਪੁਰ ਰਾਜ ਮਾਰਗ ਹੋਇਆ ਜਲਥਲ
ਫ਼ਰੀਦਕੋਟ: ਬੀਤੇ ਦਿਨੀਂ ਥੋੜ੍ਹੇ ਜਿਹੇ ਮੀਂਹ ਪੈਣ ਨਾਲ ਹੀ ਫ਼ਰੀਦਕੋਟ ਫਿਰੋਜ਼ਪੁਰ ਰਾਜ ਮਾਰਗ ਨੇ ਨਹਿਰ ਦਾ ਰੂਪ ਧਾਰ ਲਿਆ। ਜਿਸ ਕਰਕੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਸਥਾਨਕ ਵਾਸੀਆਂ ਨੇ ਦੱਸਿਆ ਕਿ ਫ਼ਰੀਦਕੋਟ ਤੋਂ ਫਿਰੋਜ਼ਪੁਰ ਰਾਜ ਮਾਰਗ 'ਤੇ ਪਿੰਡ ਰਾਜੋਵਾਲਾ ਤੋਂ ਗੌਲੇਵਾਲਾ ਤੱਕ ਰਾਹ ਵਿੱਚ ਕਰੀਬ 1 ਕਿਲੋਮੀਟਰ ਏਰੀਏ 'ਤੇ ਇਕੱਠੇ ਹੁੰਦੇ ਬਰਸਾਤੀ ਪਾਣੀ ਕਾਰਨ ਇਥੋਂ ਲੰਘਣ ਵਾਲੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਇਕੱਠੇ ਹੋਏ ਪਾਣੀ ਕਾਰਨ ਕਈ ਮਹਿੰਗੀਆਂ ਕਾਰਾਂ ਅਤੇ ਅਣਗਿਣਤ ਦੋ-ਪਹੀਆ ਵਾਹਨ ਖਰਾਬ ਹੋ ਗਏ। ਉਨ੍ਹਾਂ ਕਿਹਾ ਕਿ ਜਿੱਥੇ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ ਉੱਥੇ ਹੀ ਭਾਰੀ ਮਾਨਸਿਕ ਪ੍ਰੇਸ਼ਾਨੀ ਵੀ ਝੱਲਣੀ ਪੈ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਮੰਗ ਕਰਦਿਆ ਕਿਹਾ ਕਿ ਜੇ ਪ੍ਰਸ਼ਾਸਨ ਸੜਨ ਨਵੀਂ ਨਹੀਂ ਬਣਾ ਸਕਦਾ ਤਾਂ ਪਾਣੀ ਦੀ ਨਿਕਾਸੀ ਦਾ ਹੀ ਕੋਈ ਪ੍ਰਬੰਧ ਕਰ ਦੇਵੇ।