ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਕੀ ਹੈ ਸਰਕਾਰ ਦੀ ਤਿਆਰੀ, ਜਾਣੋ - Punjab Government
🎬 Watch Now: Feature Video
ਮੋਹਾਲੀ: ਸੂਬੇ ਭਰ ਚ ਜਲਦ ਹੀ ਪੰਜਾਬ ਸਰਕਾਰ(Punjab Government) ਵੱਲੋਂ ਘਰ ਘਰ ਨੌਕਰੀ ਦੇਣ ਦੇ ਵਾਅਦੇ ਦੇ ਚੱਲਦੇ 1152 ਪਟਵਾਰੀਆਂ ਦੀ ਭਰਤੀ ਕੀਤੀ ਜਾਵੇਗੀ। ਇਹ ਭਰਤੀ ਐਸਐਸ ਬੋਰਡ ਰਾਹੀ ਕੀਤੀ ਜਾਵੇਗੀ। ਇਸ ਸਬੰਧ ’ਚ ਐਸਐਸ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਪਟਵਾਰੀ ਦੀ ਪ੍ਰੀਖਿਆ ਸਖਤ ਨਿਗਰਾਨੀ ਹੇਠ ਲਈ ਜਾਵੇਗੀ। ਇਸ ਵਾਰ ਬਾਇਓਮੈਟ੍ਰਿਕ ਪ੍ਰਣਾਲੀ ਦਾ ਇਸਤੇਮਾਲ ਕੀਤਾ ਜਾ ਰਿਹਾ ਜਿਸ ਵਿਚ ਕੋਈ ਵੀ ਗੜਬੜੀ ਹੋਣ ਦੀ ਗੁੰਜਾਇਸ਼ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਸਬੰਧੀ ਸਾਰੀਆਂ ਗਾਈਡਲਾਈਨਾਂ ( Corona Guidelines) ਦੀ ਪਾਲਣਾ ਕੀਤੀ ਜਾਵੇਗੀ।