ਕੈਬਨਿਟ ਮੀਟਿੰਗ ਵਿੱਚ ਅਧਿਆਪਕਾਂ ਲਈ ਹੋਇਆ ਇਹ ਫੈਸਲਾ - ਅੰਮ੍ਰਿਤਸਰ
🎬 Watch Now: Feature Video
ਅੰਮ੍ਰਿਤਸਰ :ਪਿਛਲੇ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਕੱਚੇ ਅਧਿਆਪਕਾਂ ਦੀ, ਕੈਬਨਿਟ ਮੀਟਿੰਗ ਦਾ ਫੈ਼ਸਲਾ ਪੱਖ 'ਚ ਆਉਣ ਤੋਂ ਬਾਅਦ ਕੇਕ ਕੱਟਿਆ ਗਿਆ। ਸਿੱਖਿਆ ਪ੍ਰੋਵਾਈਡਰ ਦੀਆਂ ਜਿਹੜੀਆਂ ਤਿਰਾਸੀ ਤਰੱਨਵੇ ਪੋਸਟਾਂ ਸਨ। ਜਿਸ ਵਿਚ ਉਹਨਾਂ ਦੀ ਬੜੀ ਥੋੜੀ ਤਨਖਾਹਾਂ ਸੀ, ਪਰ ਹੁਣ ਉਹਨਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰ ਲਿਆ ਅਤੇ ਨਾਲ ਹੀ ਹੁਣ ਕੱਚੇ ਅਧਿਆਪਕ ਤਿੰਨ ਸਾਲ ਦੇ ਤਜ਼ਰਬੇ ਦੇ ਆਧਾਰ ਤੇ ਐਨ ਟੀ ਟੀ ਦਾ ਪੇਪਰ ਦੇ ਸਕਣ ਗਏ,ਇਸ ਤੋਂ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਹ ਬੋਰਡ ਅਧਿਆਪਕਾਂ ਦੀ ਕਾਫ਼ੀ ਵੱਡੀ ਜਿੱਤ ਹੈ। ਕੱਚੇ ਅਧਿਆਪਕ ਯੂਨੀਅਨ ਦੇ ਕਨਵੀਨਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਬਾਕੀ ਮੰਗਾਂ ਵੀ ਉਨ੍ਹਾਂ ਦੀਆਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ।