ਪੁਲਿਸ ਨੇ ਨਜ਼ਾਇਜ ਹਥਿਆਰ ਸਮੇਤ ਗੈਂਗਸਟਰ ਬਨੀ ਚੋਪੜਾ ਨੂੰ ਕੀਤਾ ਕਾਬੂ - ਲੁਧਿਆਣਾ
🎬 Watch Now: Feature Video
ਲੁਧਿਆਣਾ : ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਗੈਂਗਸਟਰ ਬਨੀ ਚੋਪੜਾ ਨੂੰ ਨਜ਼ਾਇਜ ਹਥਿਆਰ ਸਮੇਤ ਕਾਬੂ ਕੀਤਾ ਗਿਆ। ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਇੱਕ ਮੁਖ਼ਬਰੀ ਦੇ ਅਧਾਰ 'ਤੇ ਨਾਕੇ ਦੌਰਾਨ ਗੈਂਗਸਟਰ ਬਨੀ ਚੌਪੜਾ ਨੂੰ ਇੱਕ 32 ਬੋਰ ਪਿਸਟਲ ਅਤੇ ਕਾਰਤੂਸ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਬਨੀ ਚੋਪੜਾ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਸ ਨੇ ਨਜ਼ਾਇਜ ਹਥਿਆਰ ਮਹਾਂਰਾਸ਼ਟਰ ਤੋਂ ਖਰੀਦਿਆ ਤੇ ਬਨੀ ਨੇ ਮੁੱਢਲੀ ਪੁੱਛਗਿੱਛ ਦੌਰਾਨ ਕਈ ਨਾਮੀ ਗੈਂਗਸਟਰਾਂ ਨਾਲ ਸਬੰਧਾਂ ਨੂੰ ਕਬੂਲ ਕੀਤਾ ਹੈ।