ਪਟਿਆਲਾ ਪ੍ਰਸ਼ਾਸਨ ਨੇ ਚਾਰ ਦਿਨਾਂ ਲਈ ਸਬਜ਼ੀ ਮੰਡੀ ਨੂੰ ਕੀਤਾ ਬੰਦ - Patiala administration
🎬 Watch Now: Feature Video
ਪਟਿਆਲਾ: ਸ਼ਹਿਰ ਵਿੱਚ ਵੱਧ ਰਹੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖ ਦੇ ਹੋਏ ਪ੍ਰਸ਼ਾਸਨ ਨੇ ਕਈ ਇਲਾਕਿਆਂ ਨੂੰ ਸੀਲ ਕਰ ਦਿੱਤਾ ਹੈ। ਇਸ ਨਾਲ ਹੀ ਪ੍ਰਸ਼ਾਸਨ ਨੇ 14 ਜੁਲਾਈ ਤੋਂ 4 ਦਿਨਾਂ ਵਾਸਤੇ ਸ਼ਹਿਰ ਦੀ ਸਬਜ਼ੀ ਮੰਡੀ ਅਤੇ ਸਨੌਰ ਸਬਜ਼ੀ ਮੰਡੀ ਨੂੰ ਬੰਦ ਕਰ ਦਿੱਤਾ ਹੈ। ਈਟੀਵੀ ਭਾਰਤ ਨੇ ਸਬਜ਼ੀ ਮੰਡੀ ਵਿੱਚ ਕੋਰੋਨਾ ਦੀ ਰੋਕਥਾਮ ਲਈ ਜਾਰੀ ਹਦਾਇਤਾਂ ਦੀ ਪਾਲਣਾ ਦੀ ਘਾਟ ਵਾਲੀ ਖ਼ਬਰ ਨਸ਼ਰ ਕੀਤੀ ਸੀ। ਇਸ ਮਗਰੋਂ ਹੀ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ।