ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪਠਾਨਕੋਟ 'ਚ ਪੁਲਿਸ ਨੇ ਵਧਾਈ ਚੌਕਸੀ - ਪਾਕਿਸਤਾਨ ਦਾ ਇੰਟਰਨੈਸ਼ਨਲ ਬਾਰਡਰ
🎬 Watch Now: Feature Video
ਪਠਾਨਕੋਟ: ਆਜ਼ਾਦੀ ਦਿਹਾੜੇ ਨੂੰ ਧਿਆਨ ਵਿੱਚ ਰੱਖਦੇ ਹੋਏ ਪਠਾਨਕੋਟ ਜ਼ਿਲ੍ਹੇ ਵਿੱਚ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਪਠਾਨਕੋਟ ਜ਼ਿਲ੍ਹਾ ਬਹੁਤ ਜ਼ਿਆਦਾ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਕਿਉਂਕਿ ਪਠਾਨਕੋਟ ਦੇ ਇੱਕ ਪਾਸੇ ਜੰਮੂ ਕਸ਼ਮੀਰ ਦੀ ਸਰਹੱਦ ਤੇ ਦੂਜੇ ਪਾਸੇ ਹਿਮਾਚਲ ਦੀ ਸਰਹੱਦ ਅਤੇ ਤੀਜੇ ਪਾਸੇ ਪਾਕਿਸਤਾਨ ਦਾ ਇੰਟਰਨੈਸ਼ਨਲ ਬਾਰਡਰ ਲੱਗਦਾ ਹੈ, ਜਿਸ ਦੇ ਚੱਲਦੇ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਰਾਸਤਿਆਂ 'ਤੇ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਬਾਹਰੀ ਸੂਬਿਆਂ ਤੋਂ ਆਉਂਣ ਵਾਲੇ ਹਰ ਇੱਕ ਰਾਹੀ ਦੀ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਠਾਨਕੋਟ ਨੇ ਦੱਸਿਆ ਕੀ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਗ੍ਹਾ-ਜਗ੍ਹਾ 'ਤੇ ਨਾਕੇ ਲਗਾਏ ਗਏ ਹਨ।