ਅੰਮ੍ਰਿਤ ਮਾਨ ਦੀ ਅਗਵਾਈ 'ਚ ਗੋਨਿਆਣਾ 'ਚ ਲੱਗੇ ਧਰਨੇ ਦੌਰਾਨ ਕਾਂਗਰਸੀ ਵਿਧਾਇਕ ਨੂੰ ਲੋਕਾਂ ਨੇ ਨਹੀਂ ਦਿੱਤਾ ਬੋਲਣ
🎬 Watch Now: Feature Video
ਬਠਿੰਡਾ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਗੋਨਿਆਣਾ ਮੰਡੀ ਵਿੱਚ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੀ ਅਗਵਾਈ ਵਿੱਚ ਧਰਨਾ ਲਗਾਇਆ ਗਿਆ ਸੀ। ਜਿਸ ਵਿੱਚ ਪੰਜਾਬੀ ਗਾਇਕ ਜੱਸ ਬਾਜਵਾ, ਆਰ ਨੇਤ ਤੇ ਰਾਜਵੀਰ ਜਵੰਧਾ ਵੀ ਸ਼ਾਮਲ ਹੋਏ ਸਨ। ਇਸ ਰੈਲੀ ਵਿੱਚ ਜਦੋਂ ਕਾਂਗਰਸ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਭਾਸ਼ਣ ਦੇਣ ਲੱਗੇ ਤਾਂ ਲੋਕਾਂ ਨੇ ਰੌਲਾ ਪਾ ਕੇ ਉਸ ਨੂੰ ਬੋਲਣ ਨਹੀਂ ਦਿੱਤਾ। ਇਸ ਮੌਕੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।