ਜਲੰਧਰ ’ਚ ਸਿਲੰਡਰ ਬਲਾਸਟ ਹੋਣ ਕਾਰਨ ਇੱਕ ਹਲਾਕ - ਹੜਕੰਪ ਮੱਚ ਗਿਆ
🎬 Watch Now: Feature Video
ਜਲੰਧਰ: ਸੰਤੋਸ਼ੀ ਨਗਰ ਵਿਚ ਇਕ ਸਿਲੰਡਰ ਬਲਾਸਟ ਹੋਣ ਦੇ ਨਾਲ ਹੜਕੰਪ ਮੱਚ ਗਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਤੋਂ ਚਾਰ ਲੋਕ ਜਖਮੀ ਹੋ ਗਏ ਜੋ ਹਸਪਤਾਲ ’ਚ ਜੇਰੇ ਇਲਾਜ ਹਨ। ਮ੍ਰਿਤਕ ਵਿਅਕਤੀ ਦੀ ਪਛਾਣ ਮੋਹਨ ਠਾਕੁਰ ਵੱਜੋਂ ਹੋਈ ਹੈ ਜੋ ਕਿ ਆਕਸੀਜਨ ਸਿਲੰਡਰ ਸਪਲਾਈ ਦਾ ਕੰਮ ਕਰਦਾ ਸੀ। ਜਾਣਕਾਰੀ ਦਿੰਦੇ ਐਸਐਚਓ ਸੁਲੱਖਣ ਸਿੰਘ ਨੇ ਦੱਸਿਆ ਕਿ ਆਕਸੀਜਨ ਸਿਲੰਡਰ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜਖਮੀ ਹੋ ਗਏ ਹਨ ਜਿਹਨਾਂ ’ਚ ਬੱਚਾ ਵੀ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।