ਕੋਵਿਡ-19: ਸਾਂਸਦ ਪਰਨੀਤ ਕੌਰ ਨੇ ਰਾਜਪੁਰਾ ਵਾਸੀਆਂ ਨੂੰ ਦਿੱਤੀ ਚਿਤਾਵਨੀ, ਵੇਖੋ ਵੀਡੀਓ
🎬 Watch Now: Feature Video
ਪਟਿਆਲਾ: ਸਾਂਸਦ ਪਰਨੀਤ ਕੌਰ ਨੇ ਰਾਜਪੁਰਾ ਵਾਸੀਆਂ ਨੂੰ ਸਾਵਧਾਨ ਹੋਣ ਦੀ ਚਿਤਾਵਨੀ ਦਿੱਤੀ ਹੈ। ਪਰਨੀਤ ਕੌਰ ਨੇ ਕਿਹਾ ਕਿ ਰਾਜਪੁਰਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ ਤੇ ਮਾਮਲੇ ਹੋਰ ਨਾ ਵਧਣ ਜਿਸ ਕਰਕੇ ਕੋਰੋਨਾ ਪੀੜਤ ਦੀ ਪਛਾਣ ਕਰਕੇ ਉਸ ਨੂੰ ਇਕਾਂਤਵਾਸ ਵਿੱਚ ਰੱਖਣ ਲਈ ਤੁਰੰਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਸਭ ਕੁਝ ਹੁਣ ਨਿਯੰਤਰਣ ਅਧੀਨ ਹੈ। ਇਸ ਤੋਂ ਇਲਾਵਾ 25 ਸਮਰਪਿਤ ਮੈਡੀਕਲ ਟੀਮਾਂ ਨੇ ਲਗਭਗ 60% ਸ਼ਹਿਰ ਦੇ ਵਸਨੀਕਾਂ ਦੀ ਸਕ੍ਰੀਨਿੰਗ ਕਰ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।