ਬੇਅਦਬੀ ਦੇ ਦੋਸ਼ੀ ਨੂੰ ਲੈ ਕੇ ਪੁਲਿਸ ਨੇ ਕੀਤਾ ਵੱਡਾ ਖੁਲਾਸਾ, ਕਿਹਾ... - ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ
🎬 Watch Now: Feature Video
ਅੰਮ੍ਰਿਤਸਰ: ਜਿਲ੍ਹੇ ਦੇ ਪਿੰਡ ਜਸਤਰਵਾਲ ਦੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਵਾਪਰੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮਾਮਲੇ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਦਿਮਾਗੀ ਤੌਰ ’ਤੇ ਪਾਗਲ ਹੈ। ਜਿਸ ਨੂੰ ਅੰਮ੍ਰਿਤਸਰ ਮੈਂਟਲ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਹੈ। ਮਾਮਲੇ ਸਬੰਧੀ ਐਸਐਸਪੀ ਦਿਹਾਤੀ ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ 11 ਮੈਂਬਰੀ ਕਮੇਟੀ ਦੇ ਨਾਲ ਹੀ ਮਾਮਲੇ ਦੀ ਜਾਂਚ ਕੀਤੀ ਗਈ ਹੈ। ਦੋਸ਼ੀ ਨੂੰ ਮਾਣਯੋਗ ਅਦਾਲਤ ਤੋਂ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਵੱਖ ਵੱਖ ਹਸਪਤਾਲਾਂ ਚ ਟੈਸਟ ਵੀ ਕਰਵਾਏ ਗਏ ਸੀ। ਸਾਫ ਹੋਇਆ ਹੈ ਕਿ ਵਿਅਕਤੀ ਨੇ ਪਾਗਲਵਨ ਦੀ ਹਾਲਤ ਚ ਇਸ ਮਾਮਲੇ ਨੂੰ ਅੰਜਾਮ ਦਿੱਤਾ ਹੈ ਇਸ ਪਿੱਛੇ ਕਿਸੇ ਗਲਤ ਵਿਅਕਤੀ ਦਾ ਹੱਥ ਹੋਣਾ ਸਾਹਮਣੇ ਨਹੀਂ ਆਇਆ ਹੈ।