ਸ਼ਰਾਬ ਤੇ ਬਿਜਲੀ ਨੂੰ ਲੈ ਕੇ ਕੀ ਬੋਲੇ ਸਿੱਧੂ ? ਸੁਣੋ - Sidhu
🎬 Watch Now: Feature Video
ਫਰੀਦਕੋਟ: ਕਾਂਗਰਸ ਪਾਰਟੀ ਦੀ ਸੂਬਾ ਪ੍ਰਧਾਨਗੀ ਤੇ ਕਾਬਜ਼ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਾਂਗਰਸੀ ਵਰਕਰਾਂ ਨਾਲ ਗੱਲਬਾਤ ਕਰਨ ਲਈ ਫਰੀਦਕੋਟ ਪਹੁੰਚੇ। ਉਹ ਪਹਿਲਾਂ ਇਥੇ ਮੌਜੂਦ ਗੁਰਦੁਆਰਾ ਗੋਦੜੀ ਬਾਬਾ ਫਰੀਦ ਜੀ ਵਿਖੇ ਨਤਮਸਤਕ ਹੋਏ ਅਤੇ ਬਾਅਦ ਵਿਚ ਉਹਨਾਂ ਕਾਂਗਰਸੀ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਭਾਸ਼ਣ ਵਿਚ ਜਿਥੇ ਉਹਨਾਂ ਆਪਣੀ ਪ੍ਰਧਾਨਗੀ ਦੌਰਾਨ ਹਰੇਕ ਵਰਕਰ ਨੂੰ ਪਾਰਟੀ ਵਿਚ ਬਣਦਾ ਮਾਨ ਸਤਿਕਾਰ ਦੇਣ ਦੀ ਗੱਲ ਕਹੀ। ਉਥੇ ਹੀ ਉਹਨਾਂ ਮੁਫ਼ਤ ਬਿਜਲੀ ਦੇਣ ਦੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਾਦਿਆ ਤੇ ਤੰਜ ਕਸਿਆ ਅਤੇ ਨਾਲ ਹੀ ਉਹਨਾਂ ਆਪਣੀ ਸਰਕਾਰ ਬਣਨ ਤੇ ਲੋਕਾਂ ਨੂੰ ਜਿਥੇ ਮੁਫ਼ਤ ਬਿਜਲੀ ਦੇਣ ਤੋਂ ਸਾਫ ਇਨਕਾਰ ਕੀਤਾ। ਉਥੇ ਹੀ ਉਹਨਾਂ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਸੂਬੇ ਦੀ ਆਮਦਨ ਵਧਾਉਣ ਵੱਲ ਧਿਆਨ ਦੇਣਗੇ ਅਤੇ ਸੂਬੇ ਅੰਦਰ ਸ਼ਰਾਬ ਅਤੇ ਰੇਤਾ ਦੇ ਕਾਰੋਬਾਰ ਨੂੰ ਸਰਕਾਰੀ ਹੱਥਾਂ ਵਿਚ ਲੈ ਕੇ ਸੂਬੇ ਦੀ ਆਮਦਨ ਵਧਾਉਣਗੇ ਅਤੇ ਰੇਤਾ,ਕੇਬਲ ਅਤੇ ਸ਼ਰਾਬ ਮਾਫੀਆ ਨੂੰ ਨੱਥ ਪਾਉਣਗੇ।