ਜਲੰਧਰ ਵਿੱਚ ਖੁੱਲ੍ਹੀ ਪੰਜਾਬ ਦੀ ਸਭ ਤੋਂ ਵੱਡੀ ਕਿਤਾਬਾਂ ਦੀ ਮਾਰਕੀਟ, ਲੱਗੀਆਂ ਰੌਣਕਾਂ
🎬 Watch Now: Feature Video
ਜਲੰਧਰ: ਸੂਬੇ ਵਿੱਚ ਕਰਫ਼ਿਊ ਖਤਮ ਹੋ ਗਿਆ ਹੈ ਪਰ ਲੌਕਡਾਊਨ ਜਾਰੀ ਹੈ। ਕਰਫ਼ਿਊ ਖ਼ਤਮ ਹੋਣ ਤੋਂ ਬਾਅਦ ਬਾਜ਼ਾਰਾਂ ਵਿੱਚ ਥੋੜੀ ਬਹੁਤ ਰੌਣਕ ਵੇਖਣ ਨੂੰ ਮਿਲ ਰਹੀ ਹੈ। ਇਸ ਤਹਿਤ ਹੀ ਜਲੰਧਰ ਦੇ ਬਾਜ਼ਾਰਾਂ ਵਿੱਚ ਰੌਣਕਾਂ ਵੇਖਣ ਨੂੰ ਮਿਲੀਆਂ। ਉੱਥੇ ਹੀ ਜਲੰਧਰ ਦਾ ਮਾਈ ਹੀਰਾ ਗੇਟ ਬਾਜ਼ਾਰ ਵੀ ਖੁੱਲ੍ਹ ਗਿਆ। ਇਸ ਦੇ ਨਾਲ ਹੀ ਕਿਤਾਬਾਂ ਦੀ ਸਭ ਤੋਂ ਵੱਡੀ ਮਾਰਕੀਟ ਖੁੱਲ੍ਹ ਗਈ ਜਿਸ ਨਾਲ ਬੱਚਿਆਂ ਤੇ ਮਾਪਿਆਂ ਨੇ ਸੁੱਖ ਦਾ ਸਾਹ ਆਇਆ ਹੈ। ਜ਼ਿਕਰਯੋਗ ਹੈ ਕਿ ਕਰਫਿਊ ਦੌਰਾਨ ਸਕੂਲਾਂ ਵੱਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਇਆ ਜਾ ਰਿਹਾ ਸੀ। ਹੁਣ ਜਦੋਂ ਕਿਤਾਬਾਂ ਦੀਆਂ ਦੁਕਾਨਾਂ ਖੁੱਲ੍ਹ ਚੁੱਕੀਆਂ ਹਨ ਤਾਂ ਬੱਚਿਆਂ ਨੂੰ ਹੁਣ ਆਨਲਾਈਨ ਪੜ੍ਹਾਈ ਦੇ ਨਾਲ-ਨਾਲ ਕਿਤਾਬਾਂ ਦੀ ਸਹੂਲੀਅਤ ਵੀ ਮਿਲ ਸਕੇਗੀ। ਇਸ ਬਾਜ਼ਾਰ ਵਿੱਚੋਂ ਨਾ ਸਿਰਫ ਜਲੰਧਰ ਸਗੋਂ ਆਸ-ਪਾਸ ਦੇ ਕਈ ਸ਼ਹਿਰਾਂ ਦੇ ਲੋਕ ਵੀ ਬੱਚਿਆਂ ਲਈ ਕਿਤਾਬਾਂ ਲੈਣ ਆਉਂਦੇ ਹਨ ਅਤੇ ਹੁਣ ਜਦੋਂ ਇਹ ਬਾਜ਼ਾਰ ਖੁੱਲ੍ਹ ਚੁੱਕਿਆ ਹੈ ਤਾਂ ਇਸ ਵਿੱਚ ਪੂਰੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।