ਅਕਾਲੀ ਦਲ ਨੇ ਅਕਾਲੀ ਆਗੂਆਂ ਦੇ ਪਿੱਠ 'ਚ ਛੁਰਾ ਮਾਰਿਆ: ਇੰਦਰਜੀਤ ਸਿੰਘ ਰੰਧਾਵਾ - ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਛੱਡ
🎬 Watch Now: Feature Video
ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਛੱਡ ਵਾਪਿਸ ਕਾਂਗਰਸ 'ਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਡੇ ਭਰਾ ਇੰਦਰਜੀਤ ਸਿੰਘ ਰੰਧਾਵਾ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਨੇ ਤਾਂ ਆਪਣੇ ਅਕਾਲੀ ਆਗੂਆਂ ਦੇ ਪਿੱਠ 'ਚ ਛੁਰਾ ਮਾਰਿਆ ਹੈ। ਉਹ ਉਹਨਾਂ ਲਈ ਕਦੇ ਵੀ ਆਪਣੇ ਨਹੀਂ ਸਨ। ਇਸ ਦੇ ਨਾਲ ਹੀ ਇੰਦਰਜੀਤ ਸਿੰਘ ਰੰਧਾਵਾ ਨੇ ਬਿਕਰਮ ਮਜੀਠੀਆ 'ਤੇ ਦਰਜ ਹੋਏ ਮਾਮਲੇ ਨੂੰ ਲੈ ਕੇ ਟਿੱਪਣੀ ਕਰਦੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਿਕਰਮ ਮਜੀਠੀਆ ਚਾਚਾ ਭਤੀਜਾ ਹਨ। ਇਹੀ ਕਾਰਨ ਸੀ ਕਿ ਉਹ ਬਚਦਾ ਰਿਹਾ ਅਤੇ ਜੇਕਰ ਹੁਣ ਮਾਮਲਾ ਵੀ ਦਰਜ ਹੋਇਆ ਹੈ ਤਾਂ ਅਮਰਿੰਦਰ ਉਸ ਦਾ ਪੱਖ ਲੈ ਰਿਹਾ ਹੈ। ਇਸ ਦੇ ਨਾਲ ਹੀ ਇੰਦਰਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਦਾ ਹੁਣ ਇਹ ਨਿਸ਼ਾਨਾ ਹੈ ਕਿ ਆਪਣੇ ਛੋਟੇ ਭਰਾ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ 'ਚ ਪ੍ਰਚਾਰ ਕਰਨਾ ਅਤੇ ਵੱਡੀ ਜਿੱਤ ਦਿਵਾਉਣੀ ਹੈ।