ਜਲੰਧਰ: 40 ਲੱਖ ਦੀ ਲਾਗਤ ਨਾਲ ਬਣਨ ਜਾ ਰਿਹਾ ਹੈ ਭਗਤ ਸਿੰਘ ਚੌਕ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਦਾ ਰੋਡ
🎬 Watch Now: Feature Video
ਜਲੰਧਰ: ਇੱਥੋ ਦੇ ਭਗਤ ਸਿੰਘ ਚੌਕ ਦੇ ਨਾਲ ਲਗਦਾ ਰੋਡ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਖਰਾਬ ਪਿਆ ਸੀ, ਉਸ ਦੇ ਬਣਾਉਣ ਦਾ ਉਦਘਾਟਨ ਬੁੱਧਵਾਰ ਨੂੰ ਐਮਐਲਏ ਬਾਵਾ ਹੈਨਰੀ ਵੱਲੋਂ ਕੀਤਾ ਗਿਆ। ਇਸ ਮੌਕੇ ਕੌਂਸਲਰ ਰੀਟਾ ਸ਼ਰਮਾ ਵੀ ਮੌਜੂਦ ਰਹੇ। ਜਲੰਧਰ ਦੇ ਭਗਤ ਸਿੰਘ ਚੌਕ ਤੋਂ ਲੈ ਕੇ ਰੇਲਵੇ ਰੋਡ ਤੱਕ ਖੱਡੇ ਪਏ ਹੋਏ ਸੀ, ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਦੇ ਚੱਲਦੇ ਬੁੱਧਵਾਰ ਨੂੰ ਇਸ ਸੜਕ ਬਣਾਉਣ ਦਾ ਉਦਘਾਟਨ ਐਮਐਲਏ ਬਾਵਾ ਹੈਨਰੀ ਵੱਲੋਂ ਕੀਤਾ ਗਿਆ।
Last Updated : Aug 27, 2020, 6:41 AM IST