ਮੌਸਮ ਵਿਭਾਗ ਦੀ ਚਿਤਾਵਨੀ ਸੱਚ, ਲੁਧਿਆਣਾ 'ਚ ਭਾਰੀ ਮੀਂਹ
ਦੁਪਹਿਰ ਬਾਅਦ ਲੁਧਿਆਣਾ ਵਿੱਚ ਅਚਾਨਕ ਮੌਸਮ ਬਦਲਵਾਈ ਵਾਲਾ ਹੋ ਗਿਆ ਜਿਸ ਤੋਂ ਬਾਅਦ ਤੇਜ਼ ਹਨੇਰੀ ਅਤੇ ਤੇਜ਼ ਮੀਂਹ ਪਿਆ। ਇੱਕ ਘੰਟਾ ਲਗਾਤਾਰ ਤੇਜ਼ ਮੀਂਹ ਪੈਂਦਾ ਰਿਹਾ। ਹਾਲਾਂਕਿ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਸਤੰਬਰ ਦੇ ਪਹਿਲੇ ਹਫ਼ਤੇ 'ਚ ਤੇਜ਼ ਮੀਂਹ ਪੈ ਸਕਦਾ ਹੈ। ਮਾਨਸੂਨ ਹਾਲੇ ਤੱਕ ਐਕਟਿਵ ਹੈ ਜਿਸ ਦਾ ਅੰਦਾਜ਼ਾ ਅੱਜ ਲੁਧਿਆਣਾ ਵਿੱਚ ਦੁਪਹਿਰ ਬਾਅਦ ਪਏ ਮੀਂਹ ਤੋਂ ਲਾਇਆ ਜਾ ਸਕਦਾ ਹੈ। ਲਗਾਤਾਰ ਇੱਕ ਘੰਟਾ ਪਏ ਤੇਜ਼ ਮੀਂਹ ਨੇ ਸ਼ਹਿਰ ਜਲਥਲ ਕਰ ਦਿੱਤਾ। ਇਸ ਦੌਰਾਨ ਪਾਰੇ 'ਚ ਵੀ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ।