ਗਾਗੋਵਾਲ ਪਰਿਵਾਰ ਨੇ ਸਿੱਧੂ ਮੂਸੇ ਵਾਲੇ ਨੂੰ ਟਿਕਟ ਨਾ ਦੇਣ ਦੀ ਹਾਈ ਕਮਾਂਡ ਨੂੰ ਕੀਤੀ ਅਪੀਲ - ਮਾਨਸਾ ਦੇ ਸੀਨੀਅਰ ਕਾਂਗਰਸੀਆਂ
🎬 Watch Now: Feature Video
ਮਾਨਸਾ: ਕਾਂਗਰਸ ਪਾਰਟੀ ਦੇ ਵਿੱਚ ਆਏ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਲਗਾਤਾਰ ਮਾਨਸਾ ਦੇ ਸੀਨੀਅਰ ਕਾਂਗਰਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਥੇ ਪਿਛਲੀ ਦਿਨੀਂ ਯੂਥ ਕਾਂਗਰਸ ਵੱਲੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਹੁਣ ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਵੱਲੋਂ ਵੀ ਜੋ ਪਿਛਲੇ ਦਿਨੀਂ ਰੈਲੀ ਵੀ ਕੀਤੀ ਗਈ ਸੀ ਅਤੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਹਾਈਕਮਾਂਡ ਨੂੰ ਸਿੱਧੂ ਮੂਸੇਵਾਲੇ ਨੂੰ ਟਿਕਟ ਨਾ ਦੇਣ ਦੀ ਅਪੀਲ ਕੀਤੀ ਹੈ। ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੇ ਪੋਤਰੇ ਅਰਸ਼ਦੀਪ ਮਾਈਕਲ ਗਾਗੋਵਾਲ ਨੇ ਕਿਹਾ ਕਿ ਹਾਈ ਕਮਾਂਡ ਵੱਲੋਂ ਉਨ੍ਹਾਂ ਨੂੰ ਇਗਨੋਰ ਕੀਤਾ ਗਿਆ ਹੈ ਅਤੇ 2012 ਅਤੇ 2017 ਦੇ ਵਿਚ ਵੀ ਬਾਹਰੀ ਉਮੀਦਵਾਰ ਨੂੰ ਟਿਕਟ ਦੇ ਕੇ ਕਾਂਗਰਸ ਪਾਰਟੀ ਨੇ ਹਾਰ ਦਾ ਮੂੰਹ ਦੇਖਿਆ ਹੈ ਅਤੇ ਹੁਣ ਵੀ ਸੀਨੀਅਰ ਕਾਂਗਰਸੀ ਆਗੂਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਮੂਸੇਵਾਲੇ ਨੂੰ ਟਿਕਟ ਦਿੱਤੀ ਗਈ ਤਾਂ ਕਾਂਗਰਸੀ ਉਨ੍ਹਾਂ ਦਾ ਵਿਰੋਧ ਕਰਨਗੇ।