ਜੀਐੱਨ ਕਾਲਜ ਦੇ ਸਾਬਕਾ ਪ੍ਰਿੰਸੀਪਲ ਨੇ ਭੂ ਮਾਫ਼ੀਆ 'ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ - ਰੈਵੇਨਿਊ ਡਿਪਾਰਟਮੈਂਟ
🎬 Watch Now: Feature Video
ਜੀਐੱਨ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਲੁਧਿਆਣਾ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਕਈ ਸਾਲ ਪਹਿਲਾਂ ਉਨ੍ਹਾਂ ਨੇ ਸਲੇਮ ਟਾਬਰੀ 'ਚ ਜਗ੍ਹਾ ਖਰੀਦੀ ਸੀ। ਜਿੱਥੇ ਉਹ ਇਸ ਵੇਲੇ ਰਹਿ ਰਹੇ ਨੇ ਅਤੇ ਜਦੋਂ ਉਸ ਜਗ੍ਹਾ ਦੀ ਕੀਮਤ ਵੱਧ ਗਈ, ਤਾਂ ਭੂ ਮਾਫ਼ੀਆ ਵੱਲੋਂ ਇਸ ਥਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਅਤੇ ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਉਹ ਹੱਟ ਗਏ, ਪਰ ਸਾਲ 2014 ਇਸ 'ਚ ਰੈਵੇਨਿਊ ਡਿਪਾਰਟਮੈਂਟ ਦੇ ਇਕ ਪਟਵਾਰੀ ਨੇ ਉਨ੍ਹਾਂ ਦੀ ਜ਼ਮੀਨ ਦਾ ਰਿਕਾਰਡ ਹੀ ਬਦਲ ਦਿੱਤਾ, ਅਤੇ ਬਿਨਾਂ ਕਿਸੇ ਕਾਗਜ਼ ਤੋਂ ਸਿਰਫ਼ ਫਰਦ ਦੇ ਹਿਸਾਬ ਨਾਲ ਉਨ੍ਹਾਂ ਦੀ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਲੁਧਿਆਣਾ ਦੇ ਲਗਭਗ ਹਰ ਅਫਸਰ, 'ਤੇ ਭਾਰਤ ਦੇ ਰਾਸ਼ਟਰਪਤੀ ਕੋਲ ਵੀ ਕੀਤੀ।