ਰੇਲਵੇ ਟਰੈਕ 'ਤੇ ਮਾਲਵਾ ਜ਼ੋਨ ਦਾ ਧਰਨਾ ਜਾਰੀ, ਕਈ ਟ੍ਰੇਨਾਂ ਪ੍ਰਭਾਵਿਤ - railway track in Ferozepur
🎬 Watch Now: Feature Video
ਫ਼ਿਰੋਜ਼ਪੁਰ: ਕਿਸਾਨਾਂ ਨੇ ਦਿੱਲੀ ਦੀ ਸਰਹੱਦਾਂ ਤੋਂ ਅੰਦੋਲਨ ਖ਼ਤਮ ਕਰ ਪੰਜਾਬ ਆ ਕੇ ਅੰਦੋਲਨ ਸ਼ੁਰੂ ਕਰ ਦਿੱਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਮੰਗਲਵਾਰ ਦੂਜੇ ਦਿਨ ਵੀ ਪੰਜਾਬ ਦੇ ਫਿਰੋਜ਼ਪੁਰ ਟੈਂਕਾਂ ਵਾਲੀ ਬਸਤੀ, ਦੇਵੀ ਦਾਸਪੁਰਾ, ਗੁਰਦਾਸਪੁਰ, ਜਲੰਧਰ ਵਿਖੇ ਰੇਲਵੇ ਟਰੈਕ ਜਾਮ ਕੀਤੇ। ਫਿਰੋਜ਼ਪੁਰ ਦੀ ਬਸਤੀ ਟੈਂਕਾਂ ਵਾਲੀ ਪੁਲ ਉਤੇ ਰੇਲਵੇ ਟਰੈਕ 'ਤੇ ਮਾਲਵਾ ਜ਼ੋਨ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਫਿਰੋਜ਼ਪੁਰ ਤੋਂ ਜੰਮੂ ਅਤੇ ਦੂਰ ਨੇੜੇ ਜਾਣ ਵਾਲੀਆਂ ਕਈ ਰੇਲ ਗੱਡੀਆਂ ਪ੍ਰਭਾਵਿਤ ਹੋ ਰਹੀਆਂ ਹਨ। ਫਿਰੋਜ਼ਪੁਰ ਰੇਲ ਡਵੀਜਨ ਤੋਂ ਮੇਲ 57 ਅਤੇ ਪੈਸੰਜ਼ਰ 27 ਅਤੇ ਕੁੱਲ 84 ਰੇਲਾਂ ਰੱਦ ਕੀਤੀਆਂ ਗਈਆਂ ਹਨ। ਉਥੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਕਰਜਾ ਮਾਫੀ ਦਾ ਵਾਅਦਾ ਕੀਤਾ ਸੀ। ਜੇਕਰ ਸਰਕਾਰ ਨੇ ਸਾਡੀ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ। ਮੋਰਚੇ ਵਿੱਚ ਸ਼ਹਿਦ ਹੋਏ ਕਿਸਾਨ ਨੂੰ ਸਰਾਕਰ ਮੁਆਵਜਾ ਦੇਵੇ।