ਜਦੋਂ ਤੱਕ ਸਰਕਾਰ ਮਦਦ ਨਹੀਂ ਕਰੇਗੀ ਉਦੋਂ ਤੱਕ ਪਰਾਲੀ ਸਾੜਣ ਨੂੰ ਮਜਬੂਰ ਹਨ ਕਿਸਾਨ - ਡੇਂਗੂ ਦਾ ਕਹਿਰ
🎬 Watch Now: Feature Video
ਲੁਧਿਆਣਾ: ਕਿਸਾਨਾਂ ਦਾ ਸਰਕਾਰ ਨੂੰ ਸਵਾਲ ਹੈ ਕਿ ਇਸ ਵਾਰ ਕਿਸਾਨਾਂ ਵਲੋਂ ਬਹੁਤ ਘੱਟ ਪਰਾਲੀ ਨੂੰ ਅੱਗ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਦਿੱਲੀ ਦੀ ਹਵਾ ਦੀ ਗੁਣਵੱਤਾ ਇੰਨੀ ਖਰਾਬ ਹੋ ਗਈ ਹੈ ਕਿ ਉਥੇ ਸਾਹ ਲੈਣਾ ਔਖਾ ਹੋਇਆ ਪਿਆ ਹੈ। ਇਹ ਹਵਾ ਕਿੰਨੇ ਖਰਾਬ ਕਰ ਦਿੱਤੀ ਇਸ ਵਾਰ ਤਾਂ ਪਰਾਲੀ ਬਹੁਤ ਘੱਟ ਸਾੜੀ ਗਈ ਹੈ। ਇਸ ਨਾਲ ਸਗੋਂ ਡੇਂਗੂ ਦਾ ਕਹਿਰ ਵੱਧ ਗਿਆ ਹੈ। ਪਹਿਲਾਂ ਤਾਂ ਮੱਛਰ ਸਾਰਾ ਮਰ ਜਾਂਦਾ ਸੀ। ਹੁਣ ਇਸ ਮੱਛਰ ਕਾਰਣ ਡੇਂਗੂ ਦਾ ਕਹਿਰ ਲੋਕਾਂ 'ਤੇ ਵਰ੍ਹ ਰਿਹਾ ਹੈ। ਇਹ ਜਿਹੜਾ ਧੂੰਆਂ ਹੈ ਇਹ ਤਾਂ ਹੁਣੇ ਗਾਇਬ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਸਿਰਫ ਕਿਸਾਨ ਦੇ ਮੱਥੇ ਹਵਾ ਪ੍ਰਦੂਸ਼ਣ ਦਾ ਇਲਜ਼ਾਮ ਮੜਣਾ ਚਾਹੁੰਦੀ ਹੈ ਜਦੋਂ ਕਿ ਫੈਕਟਰੀਆਂ ਵਾਲਿਆਂ ਵਲੋਂ ਇੰਨਾ ਪ੍ਰਦੂਸ਼ਣ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਸਰਕਾਰ ਕੁਝ ਨਹੀਂ ਕਹਿੰਦੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਜਾਂ ਉਨ੍ਹਾਂ ਨੂੰ ਸਸਤੇ ਸੰਦ ਨਹੀਂ ਦਿੰਦੀ ਉਦੋਂ ਤੱਕ ਕਿਸਾਨ ਇੰਝ ਹੀ ਪਰਾਲੀ ਸਾੜਣ ਨੂੰ ਮਜਬੂਰ ਹੁੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪਰਾਲੀ ਸਾੜਣ ਨਾਲ ਸਿਰਫ 7 ਫੀਸਦੀ ਹੀ ਧੂੰਆਂ ਹੁੰਦਾ ਹੈ ਜਦੋਂ ਕਿ ਫੈਕਟਰੀਆਂ ਵਾਲਿਆਂ ਵਲੋਂ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ।