ਜੋਤੀ ਨੂੰ ਇਨਸਾਫ਼ ਲੈਣ ਲਈ ਪਰਿਵਾਰ ਤੇ ਸਮਾਜ ਸੇਵੀ ਸੰਸਥਾਵਾਂ ਨੇ ਪੁਲਿਸ ਕਮਿਸ਼ਨਰ ਨਾਲ ਕੀਤੀ ਮੁਲਾਕਤਾ - justice for Jyoti
🎬 Watch Now: Feature Video
ਅੰਮ੍ਰਿਤਸਰ: ਬੀਤੀ 16 ਅਗਸਤ ਨੂੰ ਭੇਦਭਰੀ ਹਾਲਤ 'ਚ ਜੋਤੀ ਨਾਮ ਦੀ ਨਰਸ ਦੀ ਪੀਜੀ 'ਚ ਹੋਈ ਮੌਤ ਦਾ ਮਾਮਲਾ ਲਗਾਤਾਰ ਭੱਖ ਰਿਹਾ ਹੈ। 25 ਅਗਸਤ ਨੂੰ ਜੋਤੀ ਦੇ ਪਰਿਵਾਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲੇ ਤੇ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਮ੍ਰਿਤਕ ਜੋਤੀ ਭੈਣ ਦੀ ਵੀਨਸ ਨੇ ਕਿਹਾ ਕਿ ਹਾਲੇ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਕੇਸ ਵੀ ਗਲਤ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੁਲਿਸ ਕਮਿਸ਼ਨਰ ਨੇ ਉਨ੍ਹਾਂ ਨੂੰ ਭੋਰਸਾ ਦਿੱਤਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।