ਪਟਿਆਲਾ ਜ਼ਿਲ੍ਹੇ ਦੇ ਡੀਪੂ ਹੋਲਡਰਾਂ ਨੇ ਬਾਇਓਮੈਟਰਿਕ ਤਰੀਕੇ ਨਾਲ ਕਣਕ ਵੰਡਣ ਦਾ ਕੀਤਾ ਵਿਰੋਧ - Depot holders of Patiala district protested against distribution of wheat by biometric method
🎬 Watch Now: Feature Video

ਪਟਿਆਲਾ: ਜ਼ਿਲ੍ਹੇ ਦੇ ਡੀਪੂ ਹੋਲਡਰਾਂ ਨੇ ਇੱਕ ਮੀਟਿੰਗ ਕਰਕੇ ਬਾਇਓਮੈਟਰਿਕ ਰਾਹੀਂ ਕਕਣ ਵੰਡ ਦੇ ਸਰਕਾਰ ਦੇ ਫੈਸਲਾ ਦਾ ਵਿਰੋਧ ਕੀਤਾ ਹੈ। ਇਸ ਮੀਟਿੰਗ ਬਾਰੇ ਦੱਸ ਦੇ ਹੋਏ ਜ਼ਿਲ੍ਹਾ ਡੀਪੂ ਹੋਲਡਰ ਐਸੋਸੀਏਸ਼ ਦੇ ਪ੍ਰਧਾਨ ਪ੍ਰਦੀਪ ਕਪਲਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਉਨ੍ਹਾਂ ਨੇ ਬਾਇਓਮੈਟਰਿਕ ਤਰੀਕੇ ਨਾਲ ਕਣਕ ਵੰਡਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਇਸ ਨਾਲ ਡੀਪੂ ਹੋਲਡਰਾਂ ਦੇ ਕੋਰੋਨਾ ਤੋਂ ਪੀੜਤ ਹੋਣ ਦਾ ਖ਼ਤਰਾ ਵੱਧ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਤੋਂ ਬਾਅਦ ਉਹ ਸਰਕਾਰ ਨੂੰ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਉਣਗੇ।