ਮੁੰਬਈ ਤੋਂ ਪਟਿਆਲਾ ਪਹੁੰਚੀ ਟ੍ਰੇਨ ਚੋਂ ਮਿਲੀ ਲਾਸ਼, ਮਚਿਆ ਹੜਕੰਪ - ਟ੍ਰੇਨ ਚੋਂ ਮਿਲੀ ਲਾਸ਼
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13894854-896-13894854-1639398094048.jpg)
ਪਟਿਆਲਾ: ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋ ਇੱਕ ਟਰੇਨ ਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ। ਮਿਲੀ ਜਾਣਕਾਰੀ ਮੁਤਾਬਿਕ ਮੁੰਬਈ ਤੋਂ ਆਈ ਟ੍ਰੇਨ ਚੋਂ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸਦੀ ਪਛਾਣ ਆਧਾਰ ਕਾਰਡ ਦੇ ਨਾਲ ਹੋ ਗਈ ਹੈ। ਆਧਾਰ ਮੁਤਾਬਿਕ ਵਿਅਕਤੀ ਮੋਗਾ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਵੱਲੋਂ ਮੈਡੀਕਲ ਜਾਂਚ ਲਈ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਹੈ। ਮਾਮਲੇ ਸਬੰਧੀ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁੰਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਰੇਲਗੱਡੀ ਚੋਂ ਲਾਸ਼ ਮਿਲੀ ਜਿਸ ਨੂੰ ਕਬਜੇ ਚ ਲੈ ਕੇ ਹਸਪਤਾਲ ਭੇਜ ਦਿੱਤੀ ਗਈ ਹੈ। ਫਿਲਹਾਲ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਮੌਤ ਦਾ ਕਾਰਨ ਪਤਾ ਲੱਗ ਸਕੇਗਾ।