40 ਸਾਲਾਂ ਔਰਤ ਦੀ ਘਰ ’ਚ ਲਟਕਦੀ ਮਿਲੀ ਲਾਸ਼

By

Published : Dec 25, 2021, 11:21 AM IST

thumbnail
ਗੁਰਦਾਸਪੁਰ: ਬਟਾਲਾ 'ਚ ਮੁਰਗੀ ਮੁਹੱਲੇ ਇਲਾਕੇ 'ਚ ਉਦੋਂ ਸਨਸਨੀ ਫੈਲ ਗਈ, ਜਦ ਇਸ ਇਲਾਕੇ ਦੀ ਰਹਿਣ ਵਾਲੀ ਵਿਧਵਾ ਸੋਨੀਆ ਨਾਂ ਦੀ 40 ਸਾਲਾਂ ਔਰਤ ਦੀ ਮ੍ਰਿਤਕ ਦੇਹ ਘਰ ਵਿਚ ਲਟਕਦੀ ਹੋਈ ਮਿਲੀ। ਜਦ ਉਕਤ ਮ੍ਰਿਤਕ ਔਰਤ ਦੀ ਮਾਂ ਘਰ ਪਹੁੰਚੀ ਤਾਂ ਉਸ ਨੇ ਰੌਲਾ ਪਾਇਆ ਤਾਂ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਥੇ ਹੀ ਮ੍ਰਿਤਕ ਔਰਤ ਦੀ ਮਾਂ ਆਸ਼ਾ ਰਾਣੀ ਨੇ ਦੱਸਿਆ ਕਿ ਉਸਦੇ ਜਵਾਈ ਕੁਲਵੰਤ ਸਿੰਘ ਦੀ ਮੌਤ ਕਰੀਬ 4 ਮਹੀਨੇ ਪਹਿਲਾਂ ਹੋਈ ਸੀ ਅਤੇ ਉਦੋਂ ਤੋਂ ਉਹ ਆਪਣੀ ਧੀ ਸੋਨੀਆ ਦੇ ਨਾਲ ਰਹਿ ਰਹੀ ਹੈ। ਉਸਦੇ ਗੁਆਂਢੀ ਉਸ ਨੂੰ ਅਕਸਰ ਛੋਟੀਆਂ ਗੱਲਾਂ ਤੋਂ ਤੰਗ ਪਰੇਸ਼ਾਨ ਕਰਦੇ ਆ ਰਹੇ ਹਨ। ਅੱਜ ਜਦ ਉਹ ਦੁਪਹਿਰ ਨੂੰ ਘਰ ਤੋਂ ਬਾਹਰ ਗਈ ਤਾਂ ਉਸ ਪਿੱਛੋਂ ਵੀ ਉਹਨਾਂ ਨਾਲ ਕਿਸੇ ਗੱਲ ਤੋਂ ਲੜਾਈ ਹੋਈ ਹੈ। ਮ੍ਰਿਤਕ ਦੀ ਮਾਂ ਨੇ ਦੋਸ਼ ਲਗਾਇਆ ਕਿ ਉਸਦੀ ਧੀ ਸੋਨੀਆ ਦਾ ਕਤਲ ਕੀਤਾ ਗਿਆ ਹੈ। ਉਧਰ ਮੌਕੇ 'ਤੇ ਪਹੁੰਚੇ ਪੁਲਿਸ ਅਧਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮ੍ਰਿਤਕ ਦੇ ਵਾਰਿਸਾਂ ਦੇ ਬਿਆਨ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.