ਪਟਿਆਲਾ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਹੋਈ 520
ਪਟਿਆਲਾ : ਸ਼ਹਿਰ 'ਚ ਕੋਰੋਨਾ ਦੇ 22 ਪੌਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਬਾਰੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 489 ਰਿਪੋਰਟਾਂ 'ਚੋ 471 ਕੋਵਿਡ ਨੈਗੇਟਿਵ ਅਤੇ 18 ਕੋਵਿਡ ਪੌਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ 4 ਪੌਜ਼ੀਟਿਵ ਕੇਸਾਂ ਦੀ ਸੂਚਨਾ ਪੀ.ਜੀ.ਆਈ. ਚੰਡੀਗੜ ਤੋਂ ਪ੍ਰਾਪਤ ਹੋਈ ਹੈ। ਜ਼ਿਲ੍ਹੇ ਵਿਚ ਹੁਣ ਤੱਕ ਪੌਜ਼ੀਟਿਵ ਕੇਸਾਂ ਦੀ ਗਿਣਤੀ 501 ਰਹਿ ਗਈ ਹੈ। ਪੌਜ਼ੀਟਿਵ ਕੇਸਾਂ ਵਿਚੋਂ 18 ਪਟਿਆਲਾ ਸ਼ਹਿਰ, 3 ਨਾਭਾ ਅਤੇ 1 ਰਾਜਪੁਰਾ ਨਾਲ ਸਬੰਧਤ ਹਨ।