ਕੋਰੋਨਾ ਦੇ ਡਰ ਕਾਰਨ ਲੋਕ ਨਹੀਂ ਆ ਰਹੈ ਸ਼ਾਪਿੰਗ ਕਰਨ - ਸ਼ਾਪਿੰਗ ਮਾਲਜ਼ ਜਲੰਧਰ
🎬 Watch Now: Feature Video
ਜਲੰਧਰ: ਕੋਰੋਨਾ ਨੇ ਲੋਕਾਂ ਦੇ ਦਿਲਾਂ ਵਿੱਚ ਅਜਿਹੀ ਦਹਿਸ਼ਤ ਬਣਾ ਦਿੱਤੀ ਹੈ ਕਿ ਲੋਕ ਆਪਣੇ ਘਰੋਂ ਬਾਹਰ ਜਾਣ ਤੋਂ ਡਰ ਰਹੇ ਹਨ। ਉੱਥੇ ਹੀ ਸ਼ਾਪਿੰਗ ਮਾਲਜ਼ ਵਿੱਚ ਇਨ੍ਹਾਂ ਦਿਨਾਂ ਵਿੱਚ ਤਿਉਹਾਰਾਂ ਦੇ ਚੱਲਦੇ ਕਈ ਸਮਾਨਾਂ ਅਤੇ ਚੀਜ਼ਾਂ 'ਤੇ ਆਫਰਾਂ ਅਤੇ ਰੇਟ ਪ੍ਰਾਈਜ਼ 'ਤੇ ਛੁਟ ਦਿੱਤੀ ਗਈ ਹੁੰਦੀ ਹੈ ਪਰ ਇਸ ਦੇ ਬਾਵਜੂਦ ਵੀ ਲੋਕ ਇਨ੍ਹਾਂ ਸ਼ੋਅਰੂਮਾਂ ਅਤੇ ਮਾਲਜ਼ ਦੇ ਵਿੱਚ ਸ਼ਾਪਿੰਗ ਕਰਨ ਲਈ ਨਹੀਂ ਆ ਰਹੇ ਹਨ। ਇਨ੍ਹਾਂ ਸ਼ਾਪਿੰਗ ਮਾਲਜ਼ ਦੇ ਮੈਨੇਜਰਾਂ ਦਾ ਕਹਿਣਾ ਹੈ ਕਿ ਲੌਕਡਾਊਨ ਤੋਂ ਬਾਅਦ ਅੱਨਲੌਕ ਸ਼ੁਰੂ ਹੋਇਆ ਹੈ, ਉਦੋਂ ਤੋਂ ਉਨ੍ਹਾਂ ਸਭ ਨੇ ਆਪਣੀ ਰੁਟੀਨ ਵਿੱਚ ਡਿਊਟੀ 'ਤੇ ਆਉਣਾ ਸ਼ੁਰੂ ਤਾਂ ਕਰ ਦਿੱਤਾ ਹੈ ਪਰ ਪੂਰਾ ਦਿਨ ਵਿੱਚ ਕੋਈ ਵੀ ਗਾਹਕ ਨਾ ਆਉਣ ਕਾਰਨ ਉਨ੍ਹਾਂ ਦੀ ਕੋਈ ਵੀ ਸੇਲ ਨਹੀਂ ਹੁੰਦੀ ਹੈ।