ਕੰਪਿਊਟਰ ਅਪ੍ਰੇਟਰਾਂ ਨੂੰ ਵੀ ਮਿਲੇਗੀ ਐਕਸਗ੍ਰੇਸ਼ੀਆ ਗ੍ਰਾਂਟ, ਹਾਈ ਕੋਰਟ ਦੇ ਕੀਤਾ ਫੈਸਲਾ - ਕੰਪਿਊਟਰ ਅਪ੍ਰੇਟਰਾਂ ਨੂੰ ਵੀ ਮਿਲੇਗੀ ਐਕਸਗ੍ਰੇਸ਼ੀਆਂ ਗ੍ਰਾਂਟ
🎬 Watch Now: Feature Video
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਵਕੀਲ ਐੱਚਸੀ ਅਰੋੜਾ ਨੇ ਇੱਕ ਜਨ ਹਿੱਤ ਪਟੀਸ਼ਨ ਦਾਖ਼ਲ ਕਕਰੇ ਬੈਰੀਅਰਾਂ 'ਤੇ ਡਿਊਟੀ ਦੇ ਰਹੇ ਕੰਪਿਊਟਰ ਫੈਕਲਟੀ ਨੂੰ ਵੀ ਐਕਸਗ੍ਰੇਸ਼ੀਆਂ ਗ੍ਰਾਂਟ ਦੇ ਦਾਇਰੇ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਸੀ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਇਹ ਕੰਪਿਊਟਰ ਅਪ੍ਰੇਟਰ ਵੀ ਕੋਰੋਨਾ ਦੌਰਾਨ ਫਰੰਟ ਲਾਈਨ 'ਤੇ ਕੰਮ ਕਰ ਰਹੇ ਹਨ। ਇਸ ਪੀਟਸ਼ਨ ਦਾ ਨਿਪਟਾਰਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਇਸ ਜਵਾਬ ਨਾਲ ਕਰ ਦਿੱਤਾ ਕਿ ਇਨ੍ਹਾਂ ਮੁਲਜ਼ਮਾਂ ਨੂੰ ਐਕਸਗ੍ਰੇਸ਼ੀਆਂ ਗ੍ਰਾਂਟ ਦੇ ਘੇਰੇ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਸਿਹਤ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਹ ਜਾਣਕਾਰੀ ਵੀਕਲ ਐਚਸੀ ਅਰੋੜਾ ਨੇ ਸਾਂਝੀ ਕੀਤੀ ਹੈ।