ਕੋਰੋਨਾ ਤੋਂ ਬਾਅਦ ਡੇਂਗੂ ਦਾ ਖਤਰਾ, ਇੰਝ ਰੱਖੋ ਆਪਣਾ ਧਿਆਨ - ਕੋਰੋਨਾ ਵਾਇਰਸ
🎬 Watch Now: Feature Video
ਫਿਰੋਜ਼ਪੁਰ: ਸੂਬੇ ’ਚ ਕੋਰੋਨਾ ਵਾਇਰਸ ਤੋਂ ਬਾਅਦ ਲੋਕਾਂ ’ਚ ਹੁਣ ਡੇਂਗੂ ਦਾ ਕਹਿਰ ਬਣਿਆ ਹੋਇਆ ਹੈ। ਇਸਦੇ ਦੇ ਚੱਲਦੇ ਡਾਕਟਰਾਂ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧ ’ਚ ਜ਼ੀਰਾ ਹਸਪਤਾਲ ਦੇ ਡੇਂਗੂ ਇੰਚਾਰਜ ਡਾ. ਮਨਜੀਤ ਕੌਰ ਨੇ ਦੱਸਿਆ ਕਿ ਹਸਪਤਾਲ ਚ ਡੇਂਗੂ ਵਾਰਡ ਅਲੱਗ ਬਣਾਇਆ ਗਿਆ ਹੈ, ਜਿਸ ਚ ਮਰੀਜ਼ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਲੋਕ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ, ਪਾਣੀ ਨੂੰ ਬਿਲਕੁੱਲ ਵੀ ਇੱਕ ਥਾਂ ’ਤੇ ਇੱਕਠਾ ਨਹੀਂ ਹੋਣ ਜਾਵੇ ਕਿਉਂਕਿ ਇਸ ਤਰ੍ਹਾਂ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਰੀਰ ਚ ਥਕਾਵਟ ਬੁਖਾਰ ਜਾਂ ਕਿਸੇ ਹੋਰ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਡਾਕਟਰ ਕੋਲ ਜਾਣ ਅਤੇ ਇਲਾਜ ਕਰਵਾਉਣ।