ਮਜ਼ਦੂਰਾਂ ਦੀ ਘਾਟ ਹੋਣ 'ਤੇ ਬੱਚੇ ਮਾਪਿਆਂ ਨਾਲ ਲਵਾ ਰਹੇ ਝੋਨਾ - labour
🎬 Watch Now: Feature Video
ਬਠਿੰਡਾ: ਝੋਨੇ ਦੀ ਬਿਜਾਈ ਦੇ ਸੀਜ਼ਨ ਵਿੱਚ ਕਈ ਥਾਵਾਂ ਤੋਂ ਬੱਚਿਆਂ ਵੱਲੋਂ ਝੋਨੇ ਦੀ ਬਿਜਾਈ ਕਰਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਬਠਿੰਡਾ ਦੇ ਪਿੰਡ ਗੋਬਿੰਦਪੁਰਾ ਵਿੱਚ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਪਰਿਵਾਰ ਆਪਣੇ ਬੱਚਿਆਂ ਨੂੰ ਝੋਨੇ ਦੀ ਬਿਜਾਈ ਵਿੱਚ ਸ਼ਾਮਿਲ ਕਰ ਰਹੇ ਹਨ। ਇਨ੍ਹਾਂ ਛੋਟੇ ਬੱਚਿਆਂ ਨੂੰ ਨਹੀਂ ਪਤਾ ਕਿ ਝੋਨੇ ਦੀ ਬਿਜਾਈ ਸਮੇਂ ਰਸਾਇਣਿਕ ਖਾਦਾਂ ਵੀ ਪਾਈਆਂ ਗਈਆਂ ਹਨ ਜਾਂ ਇਹ ਕਿੰਨੀਆਂ ਖ਼ਤਰਨਾਕ ਹਨ। ਇਹ ਬੱਚੇ ਝੋਨਾ ਬੀਜਦੇ ਸਮੇਂ ਬੇਸ਼ੱਕ ਇਨ੍ਹਾਂ ਗੱਲਾਂ ਤੋਂ ਅਣਜਾਣ ਹਨ ਤੇ ਹੱਸਦੇ ਖੇਡਦੇ ਆਪਣੇ ਪਰਿਵਾਰ ਦੇ ਨਾਲ ਝੋਨੇ ਦੀ ਬਿਜਾਈ ਕਰ ਰਹੇ ਹਨ, ਪਰ ਅਜਿਹੇ ਵਿੱਚ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਘਾਤਕ ਰਸਾਇਣਿਕ ਖਾਦਾਂ ਦੇ ਪਾਣੀ ਵਿੱਚੋਂ ਬੱਚਿਆਂ ਨੂੰ ਦੂਰ ਰੱਖਣ। ਕਿਉਂਕਿ ਰਸਾਇਣਿਕ ਖਾਦਾਂ 'ਤੇ ਵੀ ਅਕਸਰ ਲਿਖਿਆ ਹੁੰਦਾ ਹੈ ਕਿ ਇਹ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਵੇ। ਇਸ ਦੇ ਸਬੰਧ ਵਿੱਚ ਖੇਤੀਬਾੜੀ ਮਾਹਰ ਦਾ ਕਹਿਣਾ ਹੈ ਕਿ ਝੋਨੇ ਦੀ ਬਿਜਾਈ ਤੋਂ ਪਹਿਲਾਂ ਪਾਈ ਜਾਣ ਵਾਲੀ ਇਨ੍ਹਾਂ ਖਾਦਾਂ ਵਿੱਚੋਂ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਹੈ।