ਭਾਖੜਾ ਨਹਿਰ ਚੋਂ ਮਿਲੀ ਗੱਡੀ, ਜਾਂਚ ’ਚ ਜੁੱਟੀ ਪੁਲਿਸ - ਭਾਖੜਾ ਨਹਿਰ ਚੋਂ ਮਿਲੀ ਗੱਡੀ
🎬 Watch Now: Feature Video
ਸ੍ਰੀ ਅਨੰਦਪੁਰ ਸਾਹਿਬ: ਕੋਟਲਾ ਪਾਵਰ ਹਾਊਸ ਦੇ ਨਜ਼ਦੀਕ ਭਾਖੜਾ ਨਹਿਰ ਦੇ ਵਿਚੋਂ ਇੱਕ ਗੱਡੀ ਕੱਢਣ ਨਾਲ ਸਨਸਨੀ ਫੈਲ ਗਈ। ਦੱਸ ਦਈਏ ਕਿ ਤਕਰੀਬਨ ਚਾਰ ਮਹੀਨੇ ਪਹਿਲਾਂ ਇਸੇ ਸਥਾਨ ’ਤੇ ਇੱਕ ਗੱਡੀ ਨਹਿਰ ਦੇ ਵਿੱਚ ਡਿੱਗ ਗਈ ਸੀ, ਜਦੋ ਇਸਦੀ ਜਾਣਕਾਰੀ ਸਮਾਜ ਸੇਵੀ ਤੈਰਾਕ ਕਮਲਪ੍ਰੀਤ ਅਤੇ ਉਸ ਦੀ ਟੀਮ ਨੂੰ ਪਤਾ ਲੱਗੀ ਤਾਂ ਉਨ੍ਹਾਂ ਵੱਲੋਂ ਗੱਡੀ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਇਹ ਦੱਸਣਾ ਮੁਸ਼ਕਿਲ ਹੈ ਕਿ ਇਹ ਗੱਡੀ ਉਹੀ ਹੈ ਜੋ ਚਾਰ ਮਹੀਨੇ ਪਹਿਲਾਂ ਡਿੱਗੀ ਸੀ ਜਾਂ ਹੋਰ ਗੱਡੀ ਹੈ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਗੱਡੀ ਨੂੰ ਕਬਜ਼ੇ ਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।