ਸੁਤਾ ਪ੍ਰਸ਼ਾਸਨ ਜਾਗਿਆ, ਕੈਬਨਿਟ ਮੰਤਰੀ ਨੇ ਕੀਤਾ ਹੜ੍ਹ ਇਲਾਕਿਆਂ ਦਾ ਦੌਰਾ - sanaur
🎬 Watch Now: Feature Video
ਪਟਿਆਲਾ ਦੇ ਹਲਕਾ ਸਨੌਰ 'ਚ ਪਿਛਲੇ ਦਿਨੀਂ ਘੱਗਰ ਦਰਿਆ ਦੇ ਉੱਪਰੋਂ ਲੰਘਣ ਵਾਲਾ ਪੁੱਲ ਇੱਕ ਪਾਸੇ ਤੋਂ ਟੁੱਟ ਗਿਆ ਸੀ। ਪੁੱਲ ਟੁੱਟਣ ਕਾਰਨ ਪਿੰਡ ਦੇ ਲੋਕਾਂ ਦਾ ਜੀਵਨ ਅਸਤ ਵਿਅਸਤ ਹੋ ਗਿਆ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਪੁੱਲ ਪਿੰਡ ਵਾਸਿਆਂ ਲਈ ਆਉਣ ਜਾਣ ਵਾਸਤੇ ਇੱਕੋ ਇੱਕ ਰਾਹ ਸੀ। ਪੁੱਲ ਟੁੱਟਣ ਤੋਂ ਬਾਅਦ ਵੀ ਪ੍ਰਸ਼ਾਸਨ ਬੇਖ਼ਬਰ ਹੋਕੇ ਗੂੜ੍ਹੀ ਨੀਂਦ ਦੇ ਵਿੱਚ ਸੁਤਾ ਪਿਆ ਸੀ। ਮੀਡੀਆ ਵਿੱਚ ਖ਼ਬਰਾਂ ਲੱਗਣ ਤੋਂ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਤੇ ਮੰਤਰੀ ਅਤੇ ਅਧਿਕਾਰੀ ਨੇ ਪਿੰਡ ਦਾ ਦੌਰਾ ਕਰਨ ਲਈ ਪੁੱਜੇ। ਇਸੇ ਦੌਰਾਣ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆਂ ਨੇ ਡਰੇਨ ਵਿਭਾਗ ਦੇ ਵੱਡੇ ਅਧਿਕਾਰੀਆਂ ਦੇ ਨਾਲ ਪਿੰਡ ਸਿਰਕੱਪੜਾ ਦਾ ਦੋਰਾ ਕੀਤਾ। ਸਰਕਾਰਿਆਂ ਨੇ ਟੁੱਟੇ ਹੋਏ ਪੁੱਲ ਦਾ ਮੁਆਇਨਾ ਕੀਤਾ ਤੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਜਲਦ ਹੀ ਪੁੱਲ ਤਿਆਰ ਕਰ ਦਿੱਤਾ ਜਾਵੇਗਾ।