ਅੰਮ੍ਰਿਤਸਰ ਤੋਂ ਜਲੰਧਰ ਲਈ ਚਲੀਆਂ ਬੱਸਾਂ
🎬 Watch Now: Feature Video
ਅੰਮ੍ਰਿਤਸਰ: ਕੋਰੋਨਾ ਵਾਇਰਸ ਦੀ ਮਹਾਂਮਾਰੀ ਪੂਰੇ ਸੰਸਾਰ ਵਿੱਚ ਫੈਲੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 18 ਮਈ ਤੋਂ ਪੰਜਾਬ 'ਚੋਂ ਕਰਫ਼ਿਊ ਹਟਾ ਦਿੱਤਾ ਤੇ 31 ਮਈ ਤੱਕ ਤਾਲਾਬੰਦੀ ਜਾਰੀ ਰੱਖਣ ਦੇ ਹੁੱਕਮ ਦਿੱਤੇ ਹਨ। ਉੱਥੇ ਹੀ ਬੁੱਧਵਾਰ ਨੂੰ ਪੰਜਾਬ ਵਿੱਚ ਮੁੱਖ ਰੂਟਾਂ ਉੱਤੇ ਸਰਕਾਰੀ ਬੱਸਾਂ ਚਲਾਉਣ ਦੀ ਵੀ ਮਨਜ਼ੂਰੀ ਦਿੱਤੀ ਹੈ। ਇਸ ਤਹਿਤ ਅੰਮ੍ਰਿਤਸਰ ਬੱਸ ਅੱਡੇ ਤੋਂ ਸਿਰਫ਼ ਜਲੰਧਰ ਸ਼ਹਿਰ ਨੂੰ ਹੀ ਬੱਸਾਂ ਚਲਾਈਆਂ ਗਈਆਂ। ਇਸ ਸਬੰਧੀ ਸਟੇਸ਼ਨ ਸੁਪਰਵਾਈਜ਼ਰ ਸੁੰਦਰ ਲਾਲ ਨੇ ਦੱਸਿਆ ਕਿ ਮੁੱਖ ਦਫ਼ਤਰ ਦੇ ਹੁਕਮਾਂ ਤੋਂ ਬਾਅਦ ਅੱਜ 20 ਮਈ ਨੂੰ ਸਿਰਫ਼ ਜਲੰਧਰ ਰੂਟ 'ਤੇ ਬੱਸਾਂ ਲਾਈਆਂ ਗਈਆਂ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤੱਕ ਪੰਜਾਬ ਰੋਡਵੇਜ਼ ਦੀਆਂ 5 ਬੱਸਾਂ ਚਲਾਈਆਂ ਗਈਆਂ ਹਨ। ਇਨ੍ਹਾਂ ਬੱਸਾਂ ਵਿੱਚ ਵੱਧ ਤੋਂ ਵੱਧ 26 ਸਵਾਰੀਆਂ ਬਿਠਾਈਆਂ ਜਾਣਗੀਆਂ ਅਤੇ ਸਵਾਰੀਆਂ ਲਈ ਸੈਨੇਟਾਈਜ਼ ਦੀ ਵਰਤੋਂ ਅਤੇ ਮਾਸਕ ਪਉਣਾ ਲਾਜ਼ਮੀ ਹੋਵੇਗਾ। ਦੂਜੇ ਰੂਟਾਂ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਵੀ ਮੁੱਖ ਦਫ਼ਤਰ ਵੱਲੋਂ ਹੁਕਮ ਹੋਣਗੇ ਤਾਂ ਹੋਰ ਰੂਟਾਂ ਤੇ ਬੱਸਾਂ ਚਲਾਈਆਂ ਜਾਣਗੀਆਂ। ਡਰਾਈਵਰ ਸਰਵਣ ਸਿੰਘ ਨੇ ਕਿਹਾ ਕਿ ਸਵਾਰੀਆਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਕਿਹਾ ਹੈ ਤੇ ਅੰਮ੍ਰਿਤਸਰ ਤੋਂ ਚੱਲ ਕੇ ਬੱਸ ਸਿੱਧੀ ਜਲੰਧਰ ਰੁਕੇਗੀ ਰਾਹ ਦੀ ਕੋਈ ਵੀ ਸਵਾਰੀ ਨਹੀਂ ਲਈ ਜਾਵੇਗੀ।