ਬੱਸਾਂ ਵਿੱਚ ਅੱਧੀਆਂ ਸਵਾਰੀਆਂ ਬਿਠਾਉਣ ਨੂੰ ਲੈ ਕੇ ਭੜਕੇ ਬੱਸ ਆਪਰੇਟਰ - ਗਾਈਡਲਾਈਜ਼ ਜਾਰੀ
🎬 Watch Now: Feature Video

ਅੰਮ੍ਰਿਤਸਰ: ਪੰਜਾਬ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਅਲੱਗ-ਅਲੱਗ ਗਾਈਡਲਾਈਜ਼ ਜਾਰੀ ਕੀਤੀਆਂ ਗਈਆਂ ਹਨ ਇਸੇ ਤਹਿਤ ਪੰਜਾਬ ’ਚ ਸਰਕਾਰ ਨੇ ਬੱਸਾਂ ’ਚ 50 ਫੀਸਦ ਸਵਾਰੀਆਂ ਬਠਾਉਣ ਦੀ ਵੀ ਹੁਕਮ ਜਾਰੀ ਕੀਤਾ ਹੈ। ਸਰਕਾਰ ਦੇ ਇਸ ਹੁਕਮ ਖ਼ਿਲਾਫ਼ ਅੰਮ੍ਰਿਤਸਰ ’ਚ ਬੱਸ ਆਪਰੇਟਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਸਾਰੀਆਂ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੱਸਾਂ ’ਚ 100 ਫੀਸਦ ਸਵਾਰੀਆਂ, ਬੱਸਾਂ ਦਾ ਟੈਕਸ ਤੇ ਅੱਡਾ ਫੀਸ ਮੁਆਫ ਕੀਤੀ ਜਾਵੇ ਤਾਂ ਹੀ ਬੱਸਾਂ ਚਲਾਈਆਂ ਜਾਣਗੀਆਂ ਨਹੀਂ ਤਾਂ ਹੜਤਾਲ ਜਾਰੀ ਰਹੇਗੀ।