ਕਿਸਾਨਾਂ ਨੇ ਪੱਕੇ ਮੋਰਚੇ ਦੀ ਬਦਲੀ ਥਾਂ, ਹੁਣ ਰੇਲਵੇ ਸਟੇਸ਼ਨ ਦੀ ਪਾਰਕਿੰਗ 'ਚ ਲੱਗੇਗਾ ਮੋਰਚਾ
🎬 Watch Now: Feature Video
ਬਰਨਾਲਾ: ਪੰਜਾਬ ਦੇ ਕਿਸਾਨਾਂ ਦਾ ਲਗਾਤਾਰ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਜਾਰੀ ਹੈ। ਇਸੇ ਸੰਘਰਸ਼ ਦੇ ਅੰਤਰਗਤ ਕਿਸਾਨਾਂ ਵੱਲੋਂ ਪਿਛਲੇ 36 ਦਿਨਾਂ ਤੋਂ ਲਗਾਤਾਰ ਰੇਲਵੇ ਸਟੇਸ਼ਨ 'ਤੇ ਪੱਕੇ ਮੋਰਚੇ ਲਗਾਏ ਹੋਏ ਹਨ। ਹਾਲਾਂਕਿ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਖਾਲੀ ਕਰ ਦਿੱਤੀਆਂ ਗਈਆਂ ਸਨ, ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ਹੀ ਬੰਦ ਕਰ ਦਿੱਤੀਆਂ ਗਈਆਂ, ਜਿਸ ਕਰ ਕੇ ਪੰਜਾਬ ਵਿੱਚ ਬਿਜਲੀ ਸੰਕਟ ਅਤੇ ਯੂਰੀਆ ਆਦਿ ਘਾਟ ਬਣਦੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਰੇਲਵੇ ਟਰੈਕ ਅਤੇ ਰੇਲਵੇ ਸਟੇਸ਼ਨ ਬਿਲਕੁਲ ਖਾਲੀ ਕਰਨ ਦੀ ਸ਼ਰਤ 'ਤੇ ਹੀ ਮਾਲ ਗੱਡੀਆਂ ਚਲਾਉਣ ਦੀ ਗੱਲ ਆਖੀ ਗਈ। ਜਿਸ ਤੋਂ ਬਾਅਦ ਬਰਨਾਲਾ ਦੇ ਰੇਲਵੇ ਸਟੇਸ਼ਨ ਤੇ ਚੱਲ ਰਹੇ ਪੱਕੇ ਮੋਰਚੇ ਨੂੰ ਕਿਸਾਨਾਂ ਵੱਲੋਂ ਰੇਲਵੇ ਪਲੇਟਫਾਰਮ ਤੋਂ ਤਬਦੀਲ ਕਰ ਕੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਬਦਲ ਦਿੱਤਾ ਗਿਆ ਹੈ।