Assembly Election 2022: ਸੁਖਬੀਰ ਬਾਦਲ ਨੇ ਜਿੱਤ ਦਾ ਕੀਤਾ ਦਾਅਵਾ - ਦੋ ਦਿਨ ਦੌਰੇ ’ਤੇ ਸੁਖਬੀਰ ਬਾਦਲ
🎬 Watch Now: Feature Video
ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲੰਧਰ (Sukhbir Singh Badal In jalandhar) ਦੇ ਦੋ ਦਿਨ ਦੌਰੇ ’ਤੇ ਹਨ। ਆਪਣੇ ਦੌਰੇ ਦੌਰਾਨ ਸੁਖਬੀਰ ਬਾਦਲ (Sukhbir Singh Badal) ਪਹਿਲਾਂ ਕਰਤਾਰਪੁਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਰਤਾਰਪੁਰ ਤੋਂ ਉਮੀਦਵਾਰ ਐਡਵੋਕੇਟ ਪਰਮਿੰਦਰ ਕੁਮਾਰ (Candidate Advocate Parminder Kumar) ਨੂੰ ਸੰਬੋਧਿਤ ਕਰਦੇ ਹੋਏ ਕਿਹਾ ਇਹ ਬਹੁਤ ਹੀ ਮਿਹਨਤੀ ਉਮੀਦਵਾਰ ਹਨ। ਉਨ੍ਹਾਂ ਨੇ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਕਿਹਾ ਕਿ ਸਭ ਇਕਜੁੱਟ ਹੋ ਕੇ ਦਿਨ ਰਾਤ ਮਿਹਨਤ ਕਰਨ। ਨਾਲ ਹੀ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਬਸਪਾ ਅਤੇ ਅਕਾਲੀ ਦਲ ਦਾ ਗਠਜੋੜ ਪੂਰੇ ਦੋਆਬਾ ਦੀ ਸੀਟਾਂ ਜਿੱਤਣਗੇ।