ਜਲੰਧਰ ’ਚ ਇੱਕ ਹੋਰ ਨਵੀਂ ਪਾਰਟੀ 2022 ਚੋਣਾਂ ਲੜਨ ਲਈ ਤਿਆਰ
ਜਲੰਧਰ: ਸਥਾਨਕ ਪ੍ਰੈੱਸ ਕਲੱਬ ਵਿਖੇ ਇਨਸਾਨੀਅਤ ਲੋਕ ਵਿਕਾਸ ਪਾਰਟੀ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਜੋ ਹਾਲਾਤ ਨੇ ਉਹ ਬਹੁਤ ਖ਼ਰਾਬ ਹੁੰਦੇ ਜਾ ਰਹੇ ਹਨ ਤੇ ਬਿਜਲੀ ਬਹੁਤ ਮਹਿੰਗੀ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਉਹ ਚੋਣਾਂ ਲੜਨਗੇ ਅਤੇ ਪੰਜਾਬ ਨੂੰ ’ਚ ਉਹ ਸਹੂਲਤਾਂ ਦੇਣਗੇ ਜੋ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਜਿੱਤਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਉੱਚ ਪੱਧਰ ਤੇ ਲੋਕਾਂ ਦੇ ਲਈ ਕੰਮ ਕੀਤੇ ਜਾਣਗੇ।