ਪੀਯੂ ਦੇ ਸਾਬਕਾ ਵੀਸੀ 'ਤੇ ਲੱਗੇ ਦੋਸ਼ਾਂ ਨੂੰ ਜਾਂਚ ਕਮੇਟੀ ਨੇ ਕੀਤਾ ਖਾਰਜ - ਚਾਂਸਲਰ ਪ੍ਰੋਫੈਸਰ ਆਰ.ਸੀ. ਸੋਬਤੀ
🎬 Watch Now: Feature Video
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਆਰ.ਸੀ. ਸੋਬਤੀ ਦੇ ਖ਼ਿਲਾਫ਼ ਇੱਕ ਮਹਿਲਾ ਪ੍ਰੋਫੈਸਰ ਨੇ ਜਿਨਸੀ ਪਰੇਸ਼ਾਨੀ ਕਰਨ ਦੇ ਦੋਸ਼ ਲਗਾਏ ਸਨ, ਜਿਸ ਦੇ ਬਾਅਦ ਇਸ ਮਾਮਲੇ ਨੂੰ ਲੈ ਕੇ ਚਾਂਸਲਰ 'ਤੇ ਉਪ-ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਇੱਕ ਜਾਂਚ ਕਮੇਟੀ ਬਣਾਈ। ਹੁਣ ਇਸ ਜਾਂਚ ਕਮੇਟੀ ਨੂੰ ਸ਼ਿਕਾਇਤ ਕਰਤਾ ਮਹਿਲਾ ਪ੍ਰੋਫੈਸਰ ਵੱਲੋਂ ਪੇਸ਼ ਨਾ ਹੋਣ ਕਾਰਨ ਜਾਂਚ ਬੰਦ ਕਰ ਦਿੱਤੀ ਹੈ। ਹਰਿਆਣਾ ਦੇ ਪ੍ਰਿੰਸੀਪਲ ਸਕੱਤਰ ਧੀਰਾ ਖੰਡੇਲਵਾਲ ਦੀ ਪ੍ਰਧਾਨਗੀ ਦੇ ਵਿੱਚ ਬਣੀ ਇਸ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਇਸ ਵਿੱਚ ਛੇ ਵਾਰ ਮੀਟਿੰਗ ਹੋਈ ਹੈ। ਵਾਰ-ਵਾਰ ਮੌਕਾ ਦੇਣ ਦੇ ਬਾਵਜੂਦ ਮਹਿਲਾ ਪ੍ਰੋਫੈਸਰ ਪੇਸ਼ ਨਹੀਂ ਹੋਈ, ਉਨ੍ਹਾਂ ਦੇ ਇਸ ਕਦਮ ਨੂੰ ਸ਼ਿਕਾਇਤ ਤੋਂ ਪਿੱਛੇ ਹਟਣਾ ਮੰਨਿਆ ਜਾਂਦਾ ਹੈ ਤੇ ਜਾਂਚ ਬੰਦ ਕਰ ਦਿੱਤੀ ਜਾ ਰਹੀ ਹੈ। ਉੱਥੇ ਹੀ ਸਾਬਕਾ ਵਾਈਸ ਚਾਂਸਲਰ ਸੋਬਤੀ ਨੇ ਸੋਸ਼ਲ ਮੀਡੀਆ 'ਤੇ ਰਿਪੋਰਟ ਪਾਈ ਅਤੇ ਕਿਹਾ ਹੈ ਕਿ ਪ੍ਰੋਫੈਸਰ ਦੇ ਵੱਲੋਂ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨ ਕੀਤਾ ਗਿਆ। ਇਸ ਕਰਕੇ ਪ੍ਰੋਫੈਸਰ 'ਤੇ ਅਨੁਸ਼ਾਸਨ ਦੇ ਤਹਿਤ ਕਾਰਵਾਈ ਕੀਤੀ ਜਾਵੇ।