ਮੁੜ ਵਿਵਾਦਾਂ 'ਚ ਖਾਕੀ, ਨੌਜਵਾਨ 'ਤੇ ਚਿੱਟੇ ਦੇ ਦੋਸ਼ ਲਾਉਣ ਕਰਕੇ
🎬 Watch Now: Feature Video
ਹੁਸ਼ਿਆਰਪੁਰ ਵਿੱਚ ਪੰਜਾਬ ਪੁਲਿਸ ਮੁੜ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਕਸਬਾ ਗੜ੍ਹਸ਼ੰਕਰ ਦੇ ਪਿੰਡ ਪੰਸਰਾ 'ਚ ਸਿਵਲ ਵਰਦੀ 'ਚ ਕਾਰ ਵਿੱਚ ਸਵਾਰ ਹੋ ਕੇ ਆਏ ਪੁਲਿਸ ਮੁਲਾਜ਼ਮਾਂ ਨੇ ਇਕ ਨੌਜਵਾਨ ਤੇ ਜ਼ਬਰੀ ਚਿੱਟੇ ਦਾ ਕੇਸ ਥੋਪਣ ਦੀ ਕੋਸ਼ਿਸ਼ ਕੀਤੀ। ਪਿੰਡ ਵਾਸੀਆਂ ਵੱਲੋਂ ਮੌਕੇ ਤੇ ਪੁਲਿਸ ਮੁਲਾਜ਼ਮਾਂ ਦਾ ਵਿਰੋਧ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਨੇ ਪੁਲਿਸ ਮੁਲਾਜ਼ਮ ਦੀ ਜੇਬ ਵਿੱਚੋਂ ਚਿੱਟਾ ਬਰਾਮਦ ਕੀਤਾ, 'ਤੇ ਪੁਲਿਸ ਮੁਲਾਜ਼ਮ ਮੁਆਫੀ ਮੰਗ ਕੇ ਆਪਣਾ ਖਹਿੜਾ ਛੁਡਵਾਇਆ 'ਤੇ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪਰ ਮਾਮਲਾ ਇਥੇ ਹੀ ਖਤਮ ਨਹੀ ਹੋਇਆ। ਜਦੋਂ ਅਗਲੇ ਦਿਨ ਪੁਲਿਸ ਮੁਲਾਜ਼ਮ ਵਾਪਸ ਆਪਣੀ ਗੱਡੀ ਨੂੰ ਲੈਣ ਪਿੰਡ ਪੁੱਜੇ ਤਾਂ ਪਿੰਡ ਵਾਲੀਆਂ ਨੇ ਮੁੜ ਉਹਨਾਂ ਨੂੰ ਘੇਰ ਲਿਆ ਤੇ ਗੱਡੀ ਦੀ ਤਾਲਾਸ਼ੀ ਦੀ ਮੰਗ ਕੀਤੀ। ਤਾਲਾਸ਼ੀ ਦੌਰਾਨ ਗੱਡੀ ਵਿੱਚੋਂ ਨਸ਼ੀਲਾ ਪ੍ਰਦਾਰਥ ਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਜਿਸ ਵਿੱਚ 3 ਪੈਕੇਟ ਚੁਰਾ ਪੋਸਤ, 10 ਚਿੱਟੇ ਦੇ ਪੈਕੇਟ ਤੇ 6 ਸ਼ਰਾਬ ਦੀਆਂ ਬੋਤਲਾਂ ਸ਼ਾਮਲ ਸਨ। ਇਸ ਦੌਰਾਨ ਪਿੰਡ ਵਾਸੀਆਂ ਨੇ ਮੁੜ ਖੂਬ ਹੰਗਾਮਾਂ ਕੀਤਾ ਤੇ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ।