ਗਰੀਬ ਵਰਗ ਦੀਆਂ ਸਹੂਲਤਾਂ ਬੰਦ ਕੀਤੇ ਜਾਣ ਦੇ ਖ਼ਿਲਾਫ਼ 10 ਅਗਸਤ ਤੋਂ ਅਕਾਲੀ ਦਲ ਕਰੇਗਾ ਰੋਸ ਪ੍ਰਦਰਸ਼ਨ - ਵਿਰਸਾ ਸਿੰਘ ਵਲਟੋਹਾ
🎬 Watch Now: Feature Video
ਤਰਨਤਾਰਨ: ਸ੍ਰੀ ਦਰਬਾਰ ਸਾਹਿਬ ਦੀ ਸਰਾਂ ਵਿੱਚ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਸਸੀ, ਬੀਸੀ ਵਰਗ ਦੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬੰਦ ਕੀਤੇ ਜਾਣ ਦੇ ਮੁੱਦੇ 'ਤੇ ਮੀਟਿੰਗ ਕੀਤੀ ਗਈ, ਜਿਸਦੀ ਅਗਵਾਈ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਿਰਸਾ ਸਿੰਘ ਵਲਟੋਹਾ ਅਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਕੀਤੀ ਗਈ। ਇਸ ਮੌਕੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗਰੀਬ ਵਰਗ ਅਤੇ ਐੱਸਸੀ ਤੇ ਬੀਸੀ ਵਰਗ ਦੀਆਂ ਸਾਰੀਆਂ ਸਹੂਲਤਾਂ ਜਿਵੇਂ ਬਿਜਲੀ ਬਿੱਲ ਮੁਆਫੀ, ਆਟਾ ਦਾਲ ਸਕੀਮ ਦੇ ਕਾਰਡ ਕੱਟੇ ਜਾਣ, ਪੈਨਸ਼ਨ ਸਕੀਮ, ਸਕਾਲਰਸ਼ਿਪ ਖ਼ਤਮ ਕਰਨਾ ਅਤੇ ਸ਼ਗਨ ਸਕੀਮ ਅਜਿਹੀਆਂ ਸਕੀਮਾਂ ਨੂੰ ਮੁੜ ਚਾਲੂ ਕਰਵਾਉਣ ਲਈ 10 ਅਗਸਤ ਨੂੰ ਪਿੰਡ-ਪਿੰਡ ਪ੍ਰਦਰਸ਼ਨ ਕਰ ਪੰਜਾਬ ਸਰਕਾਰ ਨੂੰ ਹਲੂਣਾ ਦਿੱਤਾ ਜਾਵੇਗਾ।