ਅਕਾਲੀ-ਬਸਪਾ ਨੇ ਪਾਰਟੀ ਦਾ ਝੰਡਾ ਲਾਹੁਣ ’ਤੇ ਕੀਤਾ ਹੰਗਾਮਾ - ਮੁਲਾਜ਼ਮਾਂ ਨੇ ਮੁਆਫੀ ਮੰਗ ਕੇ ਮਾਮਲੇ ਦਾ ਨਿਪਟਾਰਾ ਕੀਤਾ
🎬 Watch Now: Feature Video
ਹੁਸ਼ਿਆਰਪੁਰ: ਜ਼ਿਲ੍ਹੇ ਦੇ ਜਲੰਧਰ ਬਾਈਪਾਸ ’ਤੇ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਹੁਸ਼ਿਆਰਪੁਰ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਜਲੰਧਰ ਬਾਈਪਾਸ ’ਤੇ ਲੱਗੇ ਅਕਾਲੀ-ਬਸਪਾ ਦੀਆਂ ਝੰਡੀਆਂ ਲਾਹੁੰਦੇ ਹੋਏ ਬਸਪਾ ਵਰਕਰਾਂ ਵੱਲੋਂ ਰੰਗੇ ਹੱਥੀ ਫੜ ਲਿਆ। ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ। ਸਾਰੇ ਵਰਕਰ ਅਤੇ ਆਗੂ ਜਲੰਧਰ ਬਾਈਪਾਸ ਮੌਕੇ ਤੇ ਪਹੁੰਚ ਗਏ। ਇਸ ਦੌਰਾਨ ਅਕਾਲੀ ਵਰਕਰਾਂ ਨੇ ਕਿਹਾ ਕਿ ਚੋਣਾਂ ਦੌਰਾਨ ਸਾਰਿਆਂ ਨੂੰ ਹੱਕ ਹੁੰਦਾ ਹੈ ਕਿ ਆਪਣੇ ਹੱਕ ਚ ਉਹ ਪ੍ਰਚਾਰ ਕਰਨ। ਪਰ ਇਸ ਤਰ੍ਹਾਂ ਦੀ ਕਾਰਵਾਈ ਕਰਨਾ ਬੇਹੱਦ ਹੀ ਨਿੰਦਣਯੋਗ ਹੈ। ਦੱਸ ਦਈਏ ਕਿ ਮਾਹੌਲ ਨੂੰ ਗਰਮਾਉਂਦਾ ਹੋਇਆ ਦੇਖਦੇ ਹੋਏ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਮੁਆਫੀ ਮੰਗ ਕੇ ਮਾਮਲੇ ਦਾ ਨਿਪਟਾਰਾ ਕੀਤਾ।