ਹੁਣ ਵੋਟਾਂ ਲੈਣ ਲਈ ਅਕਾਲੀ ਤੇ ਕਾਂਗਰਸ ਨੂੰ ਯਾਦ ਆਏ ਦਲਿਤ: ਜੈ ਕ੍ਰਿਸ਼ਨ ਸਿੰਘ ਰੋੜੀ - Jai Krishan Singh Rori
🎬 Watch Now: Feature Video
ਹੁਸ਼ਿਆਰਪੁਰ: 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਇੱਕ ਪਾਰਟੀ ਵੱਲੋਂ ਦਲਿਤ ਵੋਟ ਬੈਂਕ ਨੂੰ ਭਰਮਾਉਣ ਦੇ ਲਈ ਹਰ ਇੱਕ ਤਰ੍ਹਾਂ ਦਾ ਹੱਥਕੰਡੇ ਅਪਣੇ ਜਾ ਰਿਹੇ ਹਨ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਲਿਤ ਭਾਈਚਾਰੇ ਦਾ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਹੀ ਗਈ ਸੀ ਤਾਂ ਭਾਜਪਾ ਨੇ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਗੱਲ ਕਹੀ ਗਈ ਸੀ। ਇਸ ਸਬੰਧ ਵਿੱਚ ਗੜ੍ਹਸ਼ੰਕਰ ਤੋਂ ਆਪ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਵਿਰੋਧੀਆਂ ’ਤੇ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕੇਂਦਰ ਸਰਕਾਰ ਵੱਲੋਂ ਐਸਸੀ ਬੀਸੀ ਵਿਦਿਆਰਥੀਆਂ ਸੀ ਸਕਾਲਰਸ਼ਿਪ ਲਈ ਜੋ ਫੰਡ ਜਾਰੀ ਹੋਏ ਸਨ ਉਹ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਲੱਖਾਂ ਰੁਪਏ ਦੀਆਂ ਗਰਾਂਟ ਦੇ ਕੇ ਖੁਰਦ ਬੁਰਦ ਕਰ ਦਿੱਤਾ ਜਿਸ ਦਾ ਅਜੇ ਤਕ ਸ਼੍ਰੋਮਣੀ ਅਕਾਲੀ ਦਲ ਨੇ ਹਿਸਾਬ ਨਹੀਂ ਦਿੱਤਾ ਤਾਂ ਇਹ ਕਿਹੜੇ ਮੂੰਹ ਨਾਲ ਇਹ ਦਲਿਤਾਂ ਦੇ ਹਮਾਇਤੀ ਬਣ ਰਹੇ ਹਨ।