ਫਿਲੌਰ ਏਡੀਸੀ ਨੇ ਨਾਜਾਇਜ਼ ਉਸਾਰੀ ਖਿਲਾਫ਼ ਕੀਤੀ ਇਹ ਵੱਡੀ ਕਾਰਵਾਈ - ਨਾਜਾਇਜ਼ ਉਸਾਰੀ ਦਾ ਕੰਮ ਰੁਕਵਾ ਦਿੱਤਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14048144-170-14048144-1640857649867.jpg)
ਜਲੰਧਰ: ਫਿਲੌਰ ਦੇ ਏਡੀਸੀ ਹਿਮਾਂਸ਼ੂ ਜੈਨ ਵੱਲੋਂ ਨਾਜਾਇਜ ਉਸਾਰੀਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਦੱਸ ਦਈਏ ਕਿ ਫਿਲੌਰ ਨਗਰ ਕੌਂਸਲ ਦੇ ਸਾਬਕਾ ਕੌਂਸਲਰ ਅਸ਼ਵਨੀ ਆਸ਼ੂ ਦੀ ਸ਼ਿਕਾਇਤ ’ਤੇ ਏਡੀਸੀ ਨੇ ਫਿਲੌਰੀ ਚੌਕ ਕੋਲ ਬਣ ਰਹੀ ਨਾਜਾਇਜ਼ ਉਸਾਰੀ ਦਾ ਕੰਮ ਰੁਕਵਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਸ਼ਹਿਰ ਚ ਕੋਈ ਨਾਜਾਇਜ਼ ਉਸਾਰੀ ਨਹੀਂ ਕੀਤੀ ਜਾਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਦੇ ਹੋਏ ਅਤੇ ਨਗਰ ਨਿਗਮ ਦੇ ਮੁਤਾਬਿਕ ਹੀ ਕੰਮ ਕੀਤਾ ਜਾਵੇਗਾ। ਫਿਲਹਾਲ ਏਡੀਸੀ ਨੇ ਤੁਰੰਤ ਨੋਟਿਸ ਲੈਂਦਿਆਂ ਉਕਤ ਵਿਅਕਤੀ ਨੂੰ 14 ਦਿਨ ਦਾ ਸਮਾਂ ਦਿੱਤਾ ਹੈ।